Tarntaran News: ਤਰਨਤਾਰਨ ਅਧੀਨ ਆਉਂਦੇ ਕੱਚਾ ਪੱਕਾ ਦੀਆਂ ਨਹਿਰਾਂ ’ਚ ਐਕਸੀਡੈਂਟ ਦੌਰਾਨ ਇੱਕ ਹੌਂਡਾ ਸਿਟੀ ਕਾਰ ਨਹਿਰ ਵਿੱਚ ਡਿੱਗ ਗਈ ਅਤੇ ਕਾਰ ਵਿੱਚ ਸਵਾਰ ਦੋ ਨੌਜਵਾਨ ਪਟਵਾਰੀਆਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀਆਂ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਣਜੋਤ ਸਿੰਘ ਵਾਸੀ ਨਾਰਲੀ ਅਤੇ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ ਜੋ ਕਿ ਬਤੌਰ ਮੌਜੂਦਾ ਪਟਵਾਰੀ ਸੀ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵਾਂ ਨੌਜਵਾਨਾਂ ਦੀ ਕਾਰ ਜੋ ਕਿ ਅਚਾਨਕ ਆਊਟ ਆਫ ਕੰਟਰੋਲ ਹੋ ਕੇ ਥਾਣਾ ਕੱਚਾ ਪੱਕਾ ਨਜਦੀਕ ਬਣੀ ਨਹਿਰ ਵਿੱਚ ਜਾ ਡਿੱਗੀ ਜਿਸ ਨਾਲ ਪਾਣੀ ਜਿਆਦਾ ਹੋਣ ਕਰਕੇ ਗੱਡੀ ਨਹਿਰ ਵਿੱਚ ਹੀ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਉੱਥੇ ਹੀ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਅਤੇ ਜ਼ਿਲੇ ਵਿੱਚ ਸੋਗ ਦੀ ਲਹਿਰ ਅਤੇ ਵੱਖ ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋ ਰਹੀ ਪਹੁੰਚ ਰਹੇ ਹਨ। ਦੱਸ ਦਈਏ ਕਿ ਮ੍ਰਿਤਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ ਮਹਿਜ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਸਦੇ ਘਰ ਵਿੱਚ ਪਤਨੀ ਤੋਂ ਇਲਾਵਾ ਉਸ ਦੀ ਮਾਂ ਹੀ ਮੌਜੂਦ ਹੈ ਉਧਰ ਪਟਵਾਰੀ ਰਣਜੋਤ ਸਿੰਘ ਆਪਣੇ ਪਿੱਛੇ ਇੱਕ ਭਰਾ ਮਾਂ ਤੇ ਚਾਚੇ ਤਾਏ ਨੂੰ ਛੱਡ ਕੇ ਦੁਨੀਆਂ ਤੋਂ ਰੁਖਸਤ ਹੋ ਗਿਆ।
ਹਿੰਦੂਸਥਾਨ ਸਮਾਚਾਰ