Ajmer Sex Scandal Case: ਅਜਮੇਰ ਗੈਂਗਰੇਪ ਅਤੇ ਬਲੈਕਮੇਲ ਮਾਮਲੇ ‘ਚ ਵਿਸ਼ੇਸ਼ POCSO ਕੋਰਟ ਨੇ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਆਪਣੇ ਫੈਸਲੇ ‘ਚ ਦੋਸ਼ੀਆਂ ਨਫੀਸ ਚਿਸ਼ਤੀ, ਨਸੀਮ ਉਰਫ ਟਾਰਜ਼ਨ, ਸਲੀਮ ਚਿਸ਼ਤੀ, ਸੋਹਿਲ ਗਨੀ, ਸਈਦ ਜ਼ਮੀਰ ਹੁਸੈਨ ਅਤੇ ਇਕਬਾਲ ਭਾਟੀ ਨੂੰ ਦੋਸ਼ੀ ਕਰਾਰ ਦਿੱਤਾ ਸੀ।।
ਸਾਲ 1992 ਵਿੱਚ 100 ਤੋਂ ਵੱਧ ਸਕੂਲੀ ਤੇ ਕਾਲਜ ਵਿਦਿਆਰਥਣਾਂ ਨਾਲ ਗੈਂਗਰੇਪ ਅਤੇ ਬਲੈਕਮੇਲ ਕਰਨ ਦੇ ਮਾਮਲੇ ਵਿੱਚ 18 ਮੁਲਜ਼ਮ ਸਨ। ਹੁਣ ਤੱਕ 9 ਨੂੰ ਸਜ਼ਾ ਹੋ ਚੁੱਕੀ ਹੈ। ਇਕ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਇਕ ਫਿਲਹਾਲ ਫਰਾਰ ਹੈ।
ਦੱਸ ਦੇਈਏ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੀਆਂ ਕਰੀਬ 250 ਲੜਕੀਆਂ ਦੀਆਂ ਨਗਨ ਤਸਵੀਰਾਂ ਪ੍ਰਾਪਤ ਹੋਈਆਂ ਸਨ। ਫਿਰ ਉਨ੍ਹਾਂ ਨੇ 100 ਤੋਂ ਵੱਧ ਵਿਦਿਆਰਥਣਾਂ ਨੂੰ ਲੀਕ ਕਰਨ ਦੀ ਧਮਕੀ ਦੇ ਕੇ ਸਮੂਹਿਕ ਰੇਪ ਕੀਤਾ। ਗਰੋਹ ਦੇ ਮੈਂਬਰ ਸਕੂਲ ਦੀਆਂ ਵਿਦਿਆਰਥਣਾਂ ਨੂੰ ਫਾਰਮ ਹਾਊਸ ‘ਤੇ ਬੁਲਾਉਂਦੇ ਸਨ। ਉਨ੍ਹਾਂ ਨਾਲ ਸਮੂਹਿਕ ਰੇਪ ਕਰਦੇ ਸਨ। ਉਸ ਸਮੇਂ ਇਨ੍ਹਾਂ ਲੜਕੀਆਂ ਦੀ ਉਮਰ 11 ਤੋਂ 20 ਸਾਲ ਸੀ। ਫਿਲਹਾਲ ਇਸ ਮਾਮਲੇ ਦੇ 4 ਦੋਸ਼ੀਆਂ ਨੂੰ ਬੀਤੇ ਦਿਨੀਂ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।