Srinagar News: ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਮੰਗਲਵਾਰ ਸਵੇਰੇ ਲਗਾਤਾਰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਰ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ 4.9 ਦੀ ਤੀਬਰਤਾ ਵਾਲਾ ਪਹਿਲਾ ਭੂਚਾਲ ਸਵੇਰੇ 6:45 ਵਜੇ 34.17 ਉੱਤਰੀ ਅਕਸ਼ਾਂਸ਼ ਅਤੇ 74.16 ਪੂਰਬੀ ਦੇਸ਼ਾਂਤਰ ‘ਤੇ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਅਤੇ ਇਸਦਾ ਕੇਂਦਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਸੀ।
ਉਨ੍ਹਾਂ ਦੱਸਿਆ ਕਿ 4.8 ਤੀਬਰਤਾ ਦਾ ਦੂਜਾ ਭੂਚਾਲ ਸਵੇਰੇ 6:52 ਵਜੇ 34.20 ਉੱਤਰੀ ਅਕਸ਼ਾਂਸ਼ ਅਤੇ 74.31 ਪੂਰਬੀ ਦੇਸ਼ਾਂਤਰ ‘ਤੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਅਤੇ ਇਸ ਦਾ ਕੇਂਦਰ ਵੀ ਬਾਰਾਮੂਲਾ ‘ਚ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਹਿੰਦੂਸਥਾਨ ਸਮਾਚਾਰ