Kolkata News: ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਦੇ ਰੇਪ ਅਤੇ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਦਾ ਹੁਣ ਪੋਲੀਗ੍ਰਾਫ਼ ਟੈਸਟ ਕਰਵਾਇਆ ਜਾਵੇਗਾ। ਅਦਾਲਤ ਨੇ CBI ਨੂੰ ਪੋਲੀਗ੍ਰਾਫ਼ੀ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੋਸ਼ੀ ਸੰਜੇ ਰਾਏ ਦਾ ਮਨੋਵਿਗਿਆਨਕ ਆਟੋਪਸੀ ਟੈਸਟ ਕਰਾਇਆ ਆ ਸੀ। ਜਿਸ ਵਿੱਚ ਦੋਸ਼ੀ ਦੀ ਮਾਨਸਿਕ ਸਥਿਤੀ ਦਾ ਪਤਾ ਲਗਾਇਆ ਗਿਆ। ਹੁਣ ਪੋਲੀਗ੍ਰਾਫੀ ਟੈਸਟ ਰਾਹੀਂ ਪਤਾ ਲੱਗ ਸਕੇਗਾ ਕਿ ਆਖ਼ਰੀ ਮੁਲਜ਼ਮ ਕਿੰਨਾ ਝੂਠ ਤੇ ਕਿੰਨਾ ਸੱਚ ਬੋਲ ਰਿਹਾ ਹੈ। ਇਹ ਵੀ ਪਤਾ ਲੱਗੇਗਾ ਕਿ ਦੋਸ਼ੀ ਨੇ ਇਕੱਲੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਕੋਈ ਹੋਰ ਵੀ ਉਸ ਦੇ ਨਾਲ ਸੀ।
ਖ਼ਬਰ ਇਹ ਵੀ ਹੈ ਕਿ ਸੀਬੀਆਈ ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦਾ ਪੋਲੀਗ੍ਰਾਫੀ ਟੈਸਟ ਵੀ ਕਰਵਾਉਣਾ ਚਾਹੁੰਦੀ ਹੈ। ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਸੰਦੀਪ ਘੋਸ਼ ਦੇ ਬਿਆਨ ਵਿੱਚ ਕਈ ਊਣਤਾਈਆਂ ਪਾਈਆਂ ਗਈਆਂ ਹਨ। ਪੀੜਤ ਪਰਿਵਾਰ ਵੱਲੋਂ ਦਿੱਤੇ ਬਿਆਨ ਅਤੇ ਆਰ.ਜੀ. ਕਰ ਹਸਪਤਾਲ ਦੇ ਪ੍ਰਿੰਸੀਪਲ ਰਹੇ ਸੰਦੀਪ ਘੋਸ਼ ਦੇ ਬਿਆਨ ਵੱਖ-ਵੱਖ ਹਨ। ਸੰਦੀਪ ਘੋਸ਼ ਤੋਂ ਦੁਬਾਰਾ ਪੁੱਛਗਿੱਛ ਕਰਨ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਦੇ ਕਈ ਬਿਆਨ ਦਰਜ ਕੀਤੇ ਹਨ। ਅਜਿਹੇ ‘ਚ ਹੋ ਸਕਦੇ ਕਿ ਸੰਦੀਸ਼ ਘੋਸ਼ ਦਾ ਵੀ ਪੋਲੀਗ੍ਰਾਫੀ ਟੈਸਟ ਕਰਵਾਇਆ ਜਾ ਸਕਦਾ ਹੈ।