ਇਸ ਸਾਲ ਰੱਖੜੀ ਦੇ ਮੌਕੇ ‘ਤੇ ਭਾਰਤ ‘ਚ ਅੱਜ ਬਲੂ ਸੁਪਰਮੂਨ ਦਿਖਾਈ ਦੇਵੇਗਾ।ਜੋ ਇਸ ਸਾਲ ਦਾ ਪਹਿਲਾ ਸੁਪਰਮੂਨ ਹੋਵੇਗਾ।ਭਾਰਤ ਵਿੱਚ ਇਹ 19 ਅਗਸਤ ਦੀ ਰਾਤ 11:56 ਤੋਂ ਲੈਕੇ 20 ਅਗਸਤ ਦੀ ਸਵੇਰ ਤੱਕ ਦਿਖਾਈ ਦੇਵੇਗਾ।ਇਸ ਚੰਦਰਮਾ ਨੂੰ ਸੁਪਰਮੂਨ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਚੰਦ ਆਮ ਦਿਨਾਂ ਨਾਲੋਂ ਧਰਤੀ ਦੇ ਜ਼ਿਆਦਾ ਨੇੜੇ ਹੁੰਦਾ ਹੈ ‘ਤੇ ਇਸ ਲਈ ਇਹ ਅਸਮਾਨ ਵਿੱਚ ਵੱਡਾ ਦਿਖਾਈ ਦਿੰਦਾ ਹੈ।ਸੁਪਰਮੂਨ ਅਤੇ ਬਲੂ ਮੂਨ ਦਾ ਇੱਕੋ ਦਿਨ ਹੋਣਾ ਇੱਕ ਸੰਯੋਗ ਹੈ ਜੋ ਕਈ ਦਹਾਕਿਆਂ ਵਿੱਚ ਇੱਕ ਵਾਰ ਦੇਖਿਆ ਜਾਂਦਾ ਹੈ।ਇਸ ਸ਼ਬਦ ਨੂੰ ਪਹਿਲੀ ਵਾਰ ਖਗੋਲ ਵਿਗਿਆਨੀ ਰਿਚਰਡ ਨੋਲੇ ਨੇ 1979 ਵਿੱਚ ਵਰਤਿਆ ਸੀ।