Bulanshahr, Uttar Pradesh: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਸਲੇਮਪੁਰ ਥਾਣਾ ਖੇਤਰ ‘ਚ ਸ਼ਿਕਾਰਪੁਰ-ਬੁਲੰਦਸ਼ਹਿਰ ਰੋਡ ‘ਤੇ ਐਤਵਾਰ ਸਵੇਰੇ ਮੈਕਸ ਪਿਕਅੱਪ ਅਤੇ ਨਿੱਜੀ ਬੱਸ ਵਿਚਾਲੇ ਹੋਈ ਟੱਕਰ ‘ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਜ਼ਖਮੀ ਹੋਏ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ਦਾ ਨੋਟਿਸ ਲੈਂਦਿਆਂ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਇੱਕ ਪਿਕਅੱਪ ਗੱਡੀ ਗਾਜ਼ੀਆਬਾਦ ਤੋਂ ਸੰਭਲ ਵੱਲ ਜਾ ਰਹੀ ਸੀ ਅਤੇ ਇੱਕ ਨਿੱਜੀ ਬੱਸ ਬੁਲੰਦਸ਼ਹਿਰ ਵੱਲ ਆ ਰਹੀ ਸੀ। ਇਸੇ ਦੌਰਾਨ ਸਲੇਮਪੁਰ ਥਾਣਾ ਖੇਤਰ ਵਿੱਚ ਪਿਕਅੱਪ ਅਤੇ ਨਿੱਜੀ ਬੱਸ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਦੋਵਾਂ ਗੱਡੀਆਂ ਵਿੱਚ ਕੁੱਲ 39 ਲੋਕ ਸਵਾਰ ਸਨ। ਇਨ੍ਹਾਂ ‘ਚੋਂ 10 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖਮੀ ਹੋ ਗਏ।
ਪੁਲਿਸ ਹੁਣ ਤੱਕ ਅੱਠ ਲਾਸ਼ਾਂ ਦੀ ਪਛਾਣ ਕਰ ਚੁੱਕੀ ਹੈ। ਜਿਨ੍ਹਾਂ ਅੱਠ ਵਿਅਕਤੀਆਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚ ਅਲੀਗੜ੍ਹ ਜ਼ਿਲ੍ਹੇ ਦੇ ਅਹੇਰੀਆ ਨਗਲਾ ਨਿਵਾਸੀ ਮੁਕੁਟ ਸਿੰਘ (35), ਦੀਨ ਨਾਥ (45), ਬ੍ਰਿਜੇਸ਼ (18), ਸ਼ਿਸ਼ੂਪਾਲ (27), ਬਾਬੂ ਸਿੰਘ (19), ਗਿਰਰਾਜ ਸਿੰਘ (26), ਓਮਕਾਰ (30) ਅਤੇ ਸ਼ੂਗਰਪਾਲ (35) ਸ਼ਾਮਲ ਹਨ।
ਜ਼ਖ਼ਮੀਆਂ ਵਿੱਚ ਰਾਜੇਸ਼, ਅੰਕਿਤ, ਅਮਿਤ, ਕਿਤਾਬ ਸਿੰਘ, ਸਾਧਨਾ, ਸਤਿੰਦਰ, ਰਾਧੇਸ਼ਿਆਮ, ਮੋਨਿਕਾ, ਗੋਲਡੀ, ਜੇਪੀ ਸਿੰਘ, ਸੋਨੂੰ, ਉਮੇਦ, ਗੌਤਮ, ਸੰਤੋਸ਼, ਰਜਨੀਸ਼, ਰਾਮਪਾਲ, ਮਹਿੰਦਰ, ਅਸ਼ੋਕ, ਰਣਜੀਤ, ਨਿਧੀ, ਕੰਧੀਤ ਸ਼ਰਮਾ, ਸਰੋਜ, ਪੱਪੂ, ਪ੍ਰਵੀਨ, ਆਸ਼ੀਸ਼, ਅਵਧੇਸ਼, ਰਜਨੇਸ਼, ਅਰਵ ਅਤੇ ਅਰਵਿੰਦ ਹਨ, ਜੋ ਕਿ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਜ਼ਖਮੀਆਂ ‘ਚੋਂ ਕੁਝ ਸੰਭਲ ਅਤੇ ਕੁਝ ਅਲੀਗੜ੍ਹ ਜ਼ਿਲੇ ਦੇ ਅਹੇਰੀਆ ਨਗਲਾ ਦੇ ਰਹਿਣ ਵਾਲੇ ਹਨ।
ਹਿੰਦੂਸਥਾਨ ਸਮਾਚਾਰ