New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਵੀਨਤਮ ਧਰਤੀ ਨਿਰੀਖਣ ਉਪਗ੍ਰਹਿ ‘ਈਓਐੱਸ-08’ ਨੂੰ ਅੱਜ ਸਤੀਸ਼ ਧਵਨ ਪੁਲਾੜ ਕੇਂਦਰ, ਸ਼੍ਰੀਹਰੀਕੋਟਾ ਤੋਂ ਸਮਾਲ ਸੈਟੇਲਾਈਟ ਲਾਂਚ ਵਹੀਕਲ (ਐੱਸਐੱਸਐੱਲਵੀ)-ਡੀ3 ਰਾਹੀਂ ਲਾਂਚ ਕਰਨ ‘ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ ‘ਤੇ ਲਿਖਿਆ, ”ਇਹ ਇਕ ਸ਼ਾਨਦਾਰ ਪ੍ਰਾਪਤੀ ਹੈ। ਇਸ ਪ੍ਰਾਪਤੀ ਲਈ ਸਾਡੇ ਵਿਗਿਆਨੀਆਂ ਅਤੇ ਉਦਯੋਗ ਨੂੰ ਵਧਾਈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਕੋਲ ਹੁਣ ਇੱਕ ਨਵਾਂ ਲਾਂਚ ਵਾਹਨ ਹੈ। ਲਾਗਤ-ਪ੍ਰਭਾਵਸ਼ਾਲੀ ਐੱਸਐੱਸਐੱਲਵੀ ਪੁਲਾੜ ਮਿਸ਼ਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਨਿੱਜੀ ਉਦਯੋਗ ਨੂੰ ਵੀ ਉਤਸ਼ਾਹਿਤ ਕਰੇਗਾ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ), ਇੰਡੀਅਨ ਨੈਸ਼ਨਲ ਸੈਂਟਰ ਫਾਰ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ (ਇਨ-ਸਪੇਸ), ਨਿਊ ਸਪੇਸ ਇੰਡੀਆ ਲਿਮਟਿਡ (ਐੱਨਐੱਸਆਈਐੱਲ) ਅਤੇ ਪੂਰੇ ਪੁਲਾੜ ਉਦਯੋਗ ਨੂੰ ਮੇਰੀਆਂ ਸ਼ੁਭਕਾਮਨਾਵਾਂ।”
ਹਿੰਦੂਸਥਾਨ ਸਮਾਚਾਰ