ISRO SSLV-D3 Launch: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸ਼ੁੱਕਰਵਾਰ ਸਵੇਰੇ 9:17 ਵਜੇ ਨਵੇਂ ਰਾਕੇਟ ਐੱਸਐੱਸਐੱਲਵੀ ਡੀ-3 ਨੂੰ ਲਾਂਚ ਕੀਤਾ। ਨਾਲ ਹੀ ਈਓਐੱਸ-08 ਮਿਸ਼ਨ ਦੇ ਤੌਰ ’ਤੇ ਨਵਾਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਲਾਂਚ ਕੀਤਾ ਗਿਆ। ਇਸਰੋ ਦੇ ਮੁਖੀ ਡਾ. ਐੱਸ. ਸੋਮਨਾਥ ਨੇ ਲਾਂਚਿੰਗ ਦੀ ਸਫਲਤਾ ਬਾਰੇ ਜਾਣਕਾਰੀ ਦਿੰਦੇ ਹੋਏ ਇਸਦੇ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ।
ਈਓਐਸ-08 ਧਰਤੀ ਦੀ ਨਿਗਰਾਨੀ ਕਰਨ ਦੇ ਨਾਲ ਵਾਤਾਵਰਨ ਅਤੇ ਤਬਾਹੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ ਤਕਨੀਕੀ ਪ੍ਰਦਰਸ਼ਨ ਵੀ ਕਰੇਗਾ। ਇਸ ਵਿੱਚ ਤਿੰਨ ਅਤਿ-ਆਧੁਨਿਕ ਪੇਲੋਡ ਹਨ – ਇਲੈਕਟ੍ਰੋ ਆਪਟੀਕਲ ਇਨਫਰਾਰੈੱਡ ਪੇਲੋਡ (ਈਓਆਈਆਰ), ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ-ਰਿਫਲੈਕਟੋਮੈਟਰੀ ਪੇਲੋਡ (ਜੀਐੱਨਐੱਸਐੱਸ-ਆਰ) ਅਤੇ ਐੱਸਆਈਸੀ ਯੂਵੀ ਡੋਸੀਮੀਟਰ। ਇਸਰੋ ਦੇ ਅਨੁਸਾਰ, ਇਸਦੇ ਯੋਜਨਾਬੱਧ ਇੱਕ ਸਾਲ ਦੇ ਮਿਸ਼ਨ ਜੀਵਨ ਦੇ ਨਾਲ, ਈਓਐੱਸ-08 ਮਹੱਤਵਪੂਰਨ ਡੇਟਾ ਪ੍ਰਦਾਨ ਕਰੇਗਾ।
ਸਫਲ ਲਾਂਚਿੰਗ ਤੋਂ ਬਾਅਦ ਇਸਰੋ ਦੇ ਮੁਖੀ ਡਾ. ਐੱਸ. ਸੋਮਨਾਥ ਨੇ ਕਿਹਾ ਕਿ ਸਾਡੀ ਲਾਂਚਿੰਗ ਸਹੀ ਹੈ। ਸੈਟੇਲਾਈਟ ਸਹੀ ਥਾਂ ‘ਤੇ ਪਹੁੰਚ ਗਿਆ ਹੈ। ਹੁਣ ਅਸੀਂ ਕਹਿ ਸਕਦੇ ਹਾਂ ਕਿ ਐੱਸਐੱਸਐੱਲਵੀ ਰਾਕੇਟ ਦੀ ਤੀਜੀ ਡਿਮਾਂਸਟ੍ਰੇਸ਼ਨ ਉਡਾਣ ਸਫਲ ਰਹੀ ਹੈ। ਹੁਣ ਅਸੀਂ ਇਸ ਰਾਕੇਟ ਦੀ ਤਕਨੀਕੀ ਜਾਣਕਾਰੀ ਇੰਡਸਟਰੀ ਨਾਲ ਸਾਂਝੀ ਕਰਾਂਗੇ ਤਾਂ ਜੋ ਵੱਧ ਤੋਂ ਵੱਧ ਮਾਤਰਾ ਵਿੱਚ ਰਾਕੇਟ ਦਾ ਨਿਰਮਾਣ ਕੀਤਾ ਜਾ ਸਕੇ। ਛੋਟੇ ਸੈਟੇਲਾਈਟਾਂ ਦੀ ਲਾਂਚਿੰਗ ਜਿਆਦਾ ਹੋ ਸਕੇ।
SSLV-D3/EOS-08 Mission:
✅The third developmental flight of SSLV is successful. The SSLV-D3 🚀placed EOS-08 🛰️ precisely into the orbit.
🔹This marks the successful completion of ISRO/DOS’s SSLV Development Project.
🔸 With technology transfer, the Indian industry and…
— ISRO (@isro) August 16, 2024
ਹਿੰਦੂਸਥਾਨ ਸਮਾਚਾਰ