Gurdaspur News: ਸੰਯੁਕਤ ਕਿਸਾਨ ਮੋਰਚੇ ਵੱਲੋਂ 17 ਅਗਸਤ ਨੂੰ ਮੰਤਰੀਆਂ ਦੇ ਘਰਾਂ ਅੱਗੇ ਦਿਤੇ ਜਾਣ ਵਾਲੇ ਧਰਨਿਆਂ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਹਿਤ ਜਮਹੂਰੀ ਕਿਸਾਨ ਸਭਾ ਜਿਲਾ ਗੁਰਦਾਸਪੁਰ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਣਗੇ। ਇਹ ਧਰਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਾਣੀਆਂ ਅਤੇ ਵਾਤਾਵਰਨ ਦੇ ਮਸਲੇ ਤੇ ਸਰਕਾਰ ਦਾ ਧਿਆਨ ਦਿਵਾਉਣ ਹਿੱਤ 12 ਤੋਂ 3 ਵਜੇ ਤੱਕ ਦਿੱਤੇ ਜਾ ਰਹੇ ਹਨ। ਇਸ ਦੀ ਤਿਆਰੀ ਲਈ ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਜਮਹੂਰੀ ਕਿਸਾਨ ਸਭਾ ਦੀ ਇੱਕ ਮੀਟਿੰਗ ਹਰਜੀਤ ਸਿੰਘ ਕਾਹਲੋ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ’ਚ ਰਘਬੀਰ ਸਿੰਘ ਪਕੀਵਾ ਮੱਖਣ ਸਿੰਘ ਕੁਹਾੜ ਅਜੀਤ ਸਿੰਘ ਹੁੰਦਲ ਮੱਖਣ ਸਿੰਘ ਤਿਬੜ ਅਜੀਤ ਸਿੰਘ ਠਕਰ ਸੰਧੂ ਬਲਬੀਰ ਸਿੰਘ ਮਾੜੇ ਮਲਕੀਤ ਸਿੰਘ ਬੁੱਢਾਕੋਟ ਬਲਜੀਤ ਸਿੰਘ ਕਲਾਨੌਰ ਅਵਤਾਰ ਸਿੰਘ ਠੱਠਾ ਗੁਰਦਿਆਲ ਸਿੰਘ ਸੋਹਲ ਜਗੀਰ ਸਿੰਘ ਆਦਿ ਨੇ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ਬਾਰੇ ਕੋਈ ਚਿੰਤਾ ਨਹੀਂ ਕਰ ਰਹੀ ਕਿ ਪੰਜਾਬ ਦੀ ਧਰਤੀ ਹੇਠੋਂ ਪਾਣੀ ਖਤਮ ਹੋ ਗਿਆ ਹੈ ਅਤੇ ਸਮੁੱਚਾ ਵਾਤਾਵਰਨ ਵੀ ਜਹਿਰੀਲਾ ਹੋ ਗਿਆ ਹੈ।
ਇਸ ਬਾਰੇ ਲੋੜ ਹੈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਇਆ ਜਾਵੇ ਅਤੇ ਉਸੇ ਦਾ ਹੀ ਪਾਣੀ ਸਾਫ ਸੁਥਰਾ ਕਰਕੇ ਘਰ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ ਖੇਤਾਂ ਨੂੰ ਨਹਰੀ ਪਾਣੀ ਦੇਣ ਵਿੱਚ ਜੋ ਵੀ ਅੜਚਣ ਆਉਂਦੀ ਹੈ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। ਇਸੇ ਤਰ੍ਹਾਂ ਹੀ ਧਰਤੀ ਹੇਠੋਂ ਪਾਣੀ ਬਚਾਉਣ ਲਈ ਫਿਰ ਤੋਂ ਉਪਰਾਲੇ ਕੀਤੇ ਜਾਣ ਤੇ ਬਾਰਿਸ਼ ਦਾ ਪਾਣੀ ਧਰਤੀ ਹੇਠ ਭੇਜਿਆ ਜਾਣ ਦਾ ਪ੍ਰਬੰਧ ਕੀਤਾ ਜਾਵੇ। ਝੋਨੇ ਦਿਜ ਬਦਲਵੀ ਫਸਲ ਵਾਸਤੇ ਕੋਈ ਨਾ ਕੋਈ ਐਮ. ਐਸ. ਪੀ. ਪੰਜਾਬ ਸਰਕਾਰ ਆਪਣੇ ਤੌਰ ਤੇ ਪ੍ਬੰਦ ਕਰੇ।ਆਗੂਆ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਪਾਣੀ ਬਚਾਉਣ ਦੀ ਲੜਾਈ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ। ਇਸ ਮੌਕੇ 17 ਅਗਸਤ ਦੇ ਧਰਨੇ ਲਈ ਵੱਖ-ਵੱਖ ਥਾਵਾਂ ਤੋਂ ਬੱਸਾਂ ਅਤੇ ਹੋਰ ਸਾਧਨ ਲੈ ਕੇ ਜਾਣ ਦਾ ਪ੍ਰਬੰਧ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ