Flag March: ਆਜ਼ਾਦੀ ਦਿਹਾੜੇ ਨੂੰ ਲੈਕੇ ਸਿਟੀ ਪੁਲਸ ਗੁਰਦਾਸਪੁਰ ਨੇ ਸ਼ਹਿਰ ਅੰਦਰ ਡੀਐਸਪੀ ਸਿਟੀ ਮੋਹਣ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਸੜਕ ਤੇ ਘੁੰਮਦੇ ਪ੍ਰਵਾਸੀ ਵਿਅਕਤੀਆਂ ਕੋਲੋਂ ਪੁੱਛਗਿਛ ਵੀ ਕੀਤੀ ਗਈ ਅਤੇ ਉਹਨਾਂ ਦੇ ਪਹਿਚਾਨ ਪੱਤਰ ਆਧਾਰ ਕਾਰਡਾਂ ਦੀ ਚੈੱਕ ਕੀਤੇ ਗਏ।
ਡੀਐਸਪੀ ਮੋਹਨ ਸਿੰਘ ਨੇ ਕਿਹਾ ਕਿ ਆਜ਼ਾਦੀ ਦਿਹਾੜੀ ਨੂੰ ਲੈਕੇ ਜਿਲੇ ਅੰਦਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ । ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਐਂਟਰੀ ਪੁਆਇੰਟਸ ਦੇ ਵਿਸ਼ੇਸ਼ ਨਾਕੇ ਲਗਾ ਕੇ ਮੁਸਤੈਦੀ ਨਾਲ ਆਉਣ ਜਾਣ ਵਾਲੀਆਂ ਗੱਡੀਆਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਰਹੱਦੀ ਇਲਾਕਿਆਂ ਵਿੱਚ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਅਤੇ ਉੱਥੋਂ ਦੇ ਲੋਕਾਂ ਨਾਲ ਵੀ ਲਗਾਤਾਰ ਮੀਟਿੰਗ ਕਰਕੇ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੂਚਨਾ ਉਹ ਤੁਰੰਤ ਪੁਲਿਸ ਨੂੰ ਮੁਹਈਆ ਕਰਵਾ ਸਕਣ।ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਸਮਰਾਲਾ ਫਲੈਗ ਮਾਰਚ
ਇਸੇ ਦੇ ਮੱਧੇਨਜ਼ਰ ਸਮਰਾਲਾ ਪੁਲਸ ਵੱਲੋਂ ਵੀ ਫਲੈਗ ਮਾਰਚ ਕੀਤਾ ਗਿਆ। ਇਹ ਫਲੈਗ ਮਾਰਚ ਸਮਰਾਲਾ ਦੇ ਮੁੱਖ ਚੌਂਕ ਤੋਂ ਸ਼ੁਰੂ ਹੋ ਕੇ ਸਮਰਾਲਾ ਦੇ ਮੇਨ ਬਾਜ਼ਾਰ ਅਤੇ ਵੱਖ-ਵੱਖ ਮਹੱਲਿਆਂ ਵਿੱਚੋਂ ਗੁਜਰਦਾ ਹੋਇਆ ਸਮਰਾਲਾ ਦੇ ਥਾਣਾ ਵਿੱਚ ਜਾ ਕੇ ਸਮਾਪਤ ਹੋਇਆ। ਇਸ ਫਲੈਗ ਮਾਰਚ ਦੀ ਅਗਵਾਈ ਡੀਐਸਪੀ ਤਰਲੋਚਨ ਸਿੰਘ ਸਮਰਾਲਾ ਵੱਲੋਂ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਫਲੈਗ ਮਾਰਚ 15 ਅਗਸਤ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਕੱਢਿਆ ਗਿਆ ਹੈ। ਸ਼ਹਿਰ ਦੇ ਚੱਪੇ ਚੱਪੇ ਤੇ ਨਿਗਹਾ ਰੱਖਣ ਵਾਸਤੇ ਫਲੈਗ ਮਾਰਚ ਅਤੇ ਜਗ੍ਹਾ ਜਗ੍ਹਾ ਉੱਪਰ ਨੱਕੇ ਲਗਾਏ ਜਾਣਗੇ।
ਜਿਸ ਵਿੱਚ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾਊਗੀ। ਇਸ ਫਲੈਗ ਮਾਰਚ ਵਿੱਚ ਉਹਨਾਂ ਤੋਂ ਇਲਾਵਾ ਐਸਐਚ ਓ ਸਮਰਾਲਾ ਦਵਿੰਦਰ ਪਾਲ ਸਿੰਘ ,ਐਸਐਚ ਓ ਮਾਛੀਵਾੜਾ ਪਵਿੱਤਰ ਸਿੰਘ ਅਤੇ ਹੋਰ ਪੁਲਸ ਦੇ ਅਧਿਕਾਰੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ