BKU Lakhowal: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾ ਬਸੀ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਨੇੜੇ ਟੋਲ ਪਲਾਜਾ ਦੱਪਰ ਵਿਖੇ ਮਨਪ੍ਰੀਤ ਸਿੰਘ ਅਮਲਾਲਾ ਅਗਜੈਕਟਿਵ ਮੈਂਬਰ ਬੀਕੇਯੂ ਲੱਖੋਵਾਲ ਪੰਜਾਬ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੇ ਮੁਤਾਬਿਕ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਨੂੰ ਲੈ ਕੇ 15 ਅਗਸਤ ਨੂੰ ਨੀਲਮ ਸਿਨੇਮਾ ਸੈਕਟਰ 17 ਚੰਡੀਗੜ੍ਹ ਕੋਲ ਇਕੱਠੇ ਹੋਣ ਦਾ ਪ੍ਰੋਗਰਾਮ ਤੈਅ ਕੀਤਾ ਹੈ ਇਹ ਇਕੱਠ ਸਵੇਰੇ 10 ਵਜੇ ਰੋਸ ਮਾਰਚ ਕਰਦੇ ਹੋਏ ਗਵਰਨਰ ਹਾਊਸ ਅਤੇ ਮੁੱਖ ਮੰਤਰੀ ਰਿਹਾਇਸ਼ ਤੱਕ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਹਰਿੰਦਰ ਸਿੰਘ ਲੱਖੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਹਾਲੀ ਦੀ ਡੇਰਾਬਸੀ ਇਕਾਈ ਵੱਲੋਂ 18 ਜਨਵਰੀ 2023 ਤੋਂ ਸਮੇਤ ਟਰੈਕਟਰ ਟਰਾਲੀਆਂ ਲੈ ਕੇ ਕੌਮੀ ਇਨਸਾਫ ਮੋਰਚੇ ‘ਤੇ ਲਗਾਤਾਰ ਡਟੇ ਰਹੇ ਹਨ। 15 ਅਗਸਤ ਤੇ ਕੌਮੀ ਇਨਸਾਫ ਮੋਰਚੇ ਦੇ ਰੋਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਸਬੰਧੀ 10 ਅਗਸਤ ਨੂੰ ਲੁਧਿਆਣਾ ਵਿਖੇ ਮੀਟਿੰਗ ਅਤੇ 12 ਅਗਸਤ ਨੂੰ ਮੋਹਾਲੀ ਚੱਪੜ ਚਿੜੀ ਵਿਖੇ ਹੋਈ ਸੀ, ਮੀਟਿੰਗ ਵਿੱਚ ਵੀ ਇਸ ਸਬੰਧੀ ਅਪੀਲ ਕੀਤੀ ਗਈ ਸੀ ਕਿ ਕਿਸਾਨੀ ਮੰਗਾਂ ਦੇ ਨਾਲ ਨਾਲ ਕੌਮੀ ਇਨਸਾਫ ਮੋਰਚੇ ਵਿੱਚ ਵੱਧ ਤੋਂ ਵੱਧ ਸੰਗਤ ਦੀ ਡਿਊਟੀ ਲਗਾਈ ਜਾਵੇ ਮੀਟਿੰਗ ਵਿੱਚ ਮਨਪ੍ਰੀਤ ਅਮਲਾਲਾ ਨੇ ਦੱਸਿਆ ਕਿ ਬਲਾਕ ਡੇਰਾ ਬੱਸੀ ਤੋਂ ਬੀਕੇਯੂ ਲੱਖੋਵਾਲ ਦੀ ਵੱਧ ਤੋਂ ਵੱਧ ਸੰਗਤ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਵੇਗੀ।
ਹਿੰਦੂਸਥਾਨ ਸਮਾਚਾਰ