New Delhi: ਦੁਨੀਆ ਭਰ ‘ਚ ਅੱਜ ਕੱਚੇ ਤੇਲ ਦੀ ਕੀਮਤ ‘ਚ ਕੁਝ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਦੀ ਕੀਮਤ 82 ਡਾਲਰ ਅਤੇ ਡਬਲਯੂਟੀਆਈ ਕਰੂਡ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈ ਹੈ।
ਕੌਮਾਂਤਰੀ ਬਾਜ਼ਾਰ ‘ਚ ਹਫਤੇ ਦੇ ਦੂਜੇ ਦਿਨ ਸ਼ੁਰੂਆਤੀ ਕਾਰੋਬਾਰ ‘ਚ ਬ੍ਰੈਂਡ ਕਰੂਡ 0.50 ਡਾਲਰ ਜਾਂ 0.61 ਫੀਸਦੀ ਦੀ ਗਿਰਾਵਟ ਨਾਲ 81.80 ਡਾਲਰ ਪ੍ਰਤੀ ਬੈਰਲ ‘ਤੇ ਟ੍ਰੈਂਡ ਕਰ ਰਿਹਾ ਹੈ। ਉੱਥੇ ਹੀ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ.ਟੀ.ਆਈ.) ਕਰੂਡ ਵੀ 0.49 ਡਾਲਰ ਜਾਂ 0.61 ਫੀਸਦੀ ਡਿੱਗ ਕੇ 79.57 ਅਮਰੀਕੀ ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ।
ਦੇਸ਼ ‘ਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ ਪੈਟਰੋਲ 94.72 ਰੁਪਏ, ਡੀਜ਼ਲ 87.62 ਰੁਪਏ, ਮੁੰਬਈ ‘ਚ ਪੈਟਰੋਲ 103.44 ਰੁਪਏ, ਡੀਜ਼ਲ 89.97 ਰੁਪਏ, ਕੋਲਕਾਤਾ ‘ਚ ਪੈਟਰੋਲ 104.95 ਰੁਪਏ, ਡੀਜ਼ਲ 91.76 ਰੁਪਏ, ਚੇਨਈ ‘ਚ ਪੈਟਰੋਲ 100.75 ਰੁਪਏ ਅਤੇ ਡੀਜ਼ਲ 92.34 ਰੁਪਏ ਪ੍ਰਤੀ ਲੀਟਰ ਦੀ ਦਰ ’ਤੇ ਉਪਲਬਧ ਹੈ।
ਹਿੰਦੂਸਥਾਨ ਸਮਾਚਾਰ