New Delhi: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਯੂਨਾਈਟਿਡ ਵਰਲਡ ਰੈਸਲਿੰਗ (UWW) ਆਹਮੋ-ਸਾਹਮਣੇ ਹਨ। ਉਨ੍ਹਾਂ ਦਾ ਇੱਕ ਕੇਸ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਵਿੱਚ ਚੱਲ ਰਿਹਾ ਹੈ, ਜਿਸ ਦਾ ਫੈਸਲਾ (ਅੱਜ) 13 ਅਗਸਤ ਨੂੰ ਸੁਣਾਇਆ ਜਾਣਾ ਹੈ। ਇਹ ਫੈਸਲਾ ਰਾਤ 9.30 ਵਜੇ ਆ ਸਕਦਾ ਹੈ।
ਪਰ ਇਸ ਤੋਂ ਪਹਿਲਾਂ ਵੱਡੀ ਖਬਰ ਇਹ ਹੈ ਕਿ UWW ਹੁਣ ਉਸ ਨਿਯਮ ਨੂੰ ਬਦਲਣ ‘ਤੇ ਵਿਚਾਰ ਕਰ ਰਿਹਾ ਹੈ ਜਿਸ ਨਿਯਮ ਕਾਰਨ ਇਹ ਸਾਰਾ ਵਿਵਾਦ ਪੈਦਾ ਹੋਇਆ। ਦਰਅਸਲ, ਇਹ ਸਾਰਾ ਮਾਮਲਾ ਪੈਰਿਸ ਓਲੰਪਿਕ 2024 ਦੌਰਾਨ ਸ਼ੁਰੂ ਹੋਇਆ ਸੀ।
ਦਰਅਸਲ ਖੇਡਾਂ ਦੌਰਾਨ ਵਿਨੇਸ਼ ਨੂੰ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਫਾਈਨਲ ਵਿੱਚ ਪ੍ਰਵੇਸ਼ ਕਰਕੇ ਚਾਂਦੀ ਦਾ ਤਗ਼ਮਾ ਯਕੀਨੀ ਬਣਾ ਲਿਆ ਸੀ। ਪਰ ਉਸ ਵਿਨੇਸ਼ ਨੂੰ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਕਿਉਂਕਿ ਓਲੰਪਿਕ ਸੋਨ ਤਗ਼ਮਾ ਮੈਚ ਤੋਂ ਪਹਿਲਾਂ ਉਸ ਦਾ ਭਾਰ ਪਹਿਲਾਂ ਤੋਂ 100 ਗ੍ਰਾਮ ਵੱਧ ਸੀ।
ਇਸ ਤੋਂ ਬਾਅਦ ਵਿਨੇਸ਼ ਨੇ CAS ‘ਚ ਕੇਸ ਦਾਇਰ ਕੀਤਾ, ਜਿਸ ‘ਤੇ ਫੈਸਲਾ 13 ਅਗਸਤ ਨੂੰ ਸੁਣਾਇਆ ਜਾਣਾ ਹੈ। ਅਜਿਹੇ ‘ਚ ਵਿਨੇਸ਼ ਫੋਗਾਟ ਨੂੰ ਅਜੇ ਵੀ ਇਨਸਾਫ ਮਿਲਣ ਦੀ ਉਮੀਦ ਹੈ। ਜੇਕਰ ਫੈਸਲਾ ਵਿਨੇਸ਼ ਦੇ ਪੱਖ ‘ਚ ਆਉਂਦਾ ਹੈ ਤਾਂ ਉਹ ਸਾਂਝੇ ਤੌਰ ‘ਤੇ ਚਾਂਦੀ ਦਾ ਤਗਮਾ ਮਿਲਣ ਦੀ ਉੱਮੀਦ ਅਜੇ ਵੀ ਬਰਕਰਾਰ ਹੈ। ਪਰ ਇਸ ਤੋਂ ਪਹਿਲਾਂ ਹੀ ਨਿਯਮਾਂ ਵਿੱਚ ਬਦਲਾਅ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਹੁਣ ਵਿਸ਼ਵ ਕੁਸ਼ਤੀ ‘ਚ ਪਹਿਲਵਾਨਾਂ ਦੇ ਵਜ਼ਨ ਨਿਯਮਾਂ ‘ਚ ਕੁਝ ਬਦਲਾਅ ਹੋਣ ਬਾਰੇ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਵਿਸ਼ਵ ਕੁਸ਼ਤੀ ਸੰਗਠਨ ਇਸ ਦੇ ਬਦਲਾਅ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਇਸ ਨਿਯਮ ‘ਚ ਕੀ ਬਦਲਾਅ ਕੀਤੇ ਜਾਣਗੇ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਵਜ਼ਨ ਨਿਯਮਾਂ ਵਿੱਚ ਬਦਲਾਅ ਕੀਤਾ ਜਾਂਦਾ ਹੈ ਤਾਂ ਕੀ ਸੀਏਐਸ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਵਿਨੇਸ਼ ਨੂੰ ਫਾਇਦਾ ਹੋਵੇਗਾ? ਕੀ ਇਹ ਨਿਯਮ ਵਿਨੇਸ਼ ਦੇ ਕੇਸ ਵਿੱਚ ਵੀ ਲਾਗੂ ਹੋਵੇਗਾ? ਇਸ ਦੇ ਜਵਾਬ ਵਿੱਚ ਸੂਤਰਾਂ ਨੇ ਕਿਹਾ ਹੈ ਕਿ ਅਜਿਹਾ ਨਹੀਂ ਹੈ। ਜੇਕਰ ਨਿਯਮਾਂ ‘ਚ ਬਦਲਾਅ ਹੁੰਦਾ ਹੈ ਤਾਂ ਅਗਲੇ ਟੂਰਨਾਮੈਂਟ ਤੋਂ ਇਸ ਨੂੰ ਲਾਗੂ ਕੀਤਾ ਜਾਵੇਗਾ। ਇਹ ਪੈਰਿਸ ਓਲੰਪਿਕ ‘ਤੇ ਲਾਗੂ ਨਹੀਂ ਹੋਵੇਗਾ। ਅਜਿਹੇ ‘ਚ ਬਦਲੇ ਹੋਏ ਨਿਯਮਾਂ ਦਾ ਵਿਨੇਸ਼ ਦੇ ਮਾਮਲੇ ‘ਤੇ ਕੋਈ ਅਸਰ ਨਹੀਂ ਪਵੇਗਾ।