Malerkotla News: ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਦੀ ਸੁਯੋਗ ਅਗਵਾਈ ਅਧੀਨ ਲੋਕਾਂ ਨੂੰ ਮੁਹੱਲਿਆਂ ਵਿੱਚ ਜਾ ਕੇ ਮੌਸਮੀ ਬਿਮਾਰੀਆਂ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਿੱਲੀ ਗੇਟ ਅਤੇ ਸਰਕਾਰੀ ਮਿਡਲ ਸਮਾਰਟ ਸਕੂਲ ਕਿਲ੍ਹਾ ਰਹਿਮਤਗੜ੍ਹ ਮਲੇਰਕੋਟਲਾ ਵਿਖੇ ਬੱਚਿਆਂ ਨੂੰ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਥਾਣਾ ਸਿਟੀ 1,2 ਅਤੇ ਪੁਲੀਸ ਲਾਈਨ ਮਾਲੇਰਕੋਟਲਾ ਵਿਖੇ ਡੇਂਗੂ ਰੋਕੂ ਗਤੀ ਵਿਧੀਆਂ ਕੀਤੀਆਂ ਗਈਆਂ ਅਤੇ ਮੌਕੇ ’ਤੇ ਲਾਰਵਾ ਨਸਟ ਕਰਵਾਇਆ ਗਿਆ ਇਸ ਦੇ ਨਾਲ ਹੀ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਕੂਲਰਾਂ ਅਤੇ ਛੱਤਾ ਆਦਿ ਦੀ ਸਫਾਈ ਕਰਵਾਈ ਗਈ। ਖੜੇ ਪਾਣੀ ਉਪਰ ਲਾਰਵੀ ਸਾਇਡਲ ਸਪਰੇਅ ਕਰਵਾਈ ਗਈ। ਅਡਲਟ ਮੱਛਰਾਂ ਦੇ ਖਾਤਮੇ ਲਈ ਹਸਪਤਾਲ ਅੰਦਰ ਫੌਗਿੰਗ ਕਰਵਾਈ ਗਈ।
ਹਿੰਦੂਸਥਾਨ ਸਮਾਚਾਰ