New Delhi: ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਪਹਿਲਵਾਨ ਅਮਨ ਸਹਿਰਾਵਤ ਦਾ ਭਾਰ ਅਚਾਨਕ 61.5 ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 4.6 ਕਿਲੋਗ੍ਰਾਮ ਤੱਕ ਘਟਾਇਆ ਤਾਂ ਜੋ ਉਹ ਕਾਂਸੀ ਤਗਮਾ ਜਿੱਤ ਸਕਣ।
ਅਮਨ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਸੱਤਵਾਂ ਭਾਰਤੀ ਪਹਿਲਵਾਨ ਬਣਿਆ। ਕਾਂਸੀ ਤਮਗੇ ਦੇ ਮੈਚ ਦੌਰਾਨ ਅਮਨ ਦੇ ਨੱਕ ‘ਤੇ ਸੱਟ ਲੱਗ ਗਈ ਸੀ, ਇਸ ਦੇ ਬਾਵਜੂਦ ਉਹ ਅਡਿਗ ਰਿਹਾ। ਇਸ ਕਾਂਸੀ ਤਮਗਾ ਮੈਚ ਜਿੱਤਣ ਤੋਂ ਬਾਅਦ ਅਮਨ ਨੇ ਕਿਹਾ ਕਿ ਉਸ ਦਾ ਭਾਰ ਵਧ ਗਿਆ ਸੀ। ਅਤੇ ਉਸਨੇ ਰਾਤ ਭਰ ਜਿੱਮ ਵਿੱਚ ਜਾਗਿੰਗ ਕਰਦਾ ਰਿਹਾ। ਕੁਸ਼ਤੀ ਦੇ ਅਖਾੜੇ ਦੇ ਬਾਹਰ ਗਿਆ, ਵਿੰਡਚੀਟਰ ਜੈਕੇਟ (Windcheater Jacket) ਪਹਿਨ ਕੇ 2-3 ਘੰਟੇ ਤੱਕ ਇਹ ਸਭ ਕਰਦਾ ਰਿਹਾ। ਜਿਸ ਕਾਰਨ ਭਾਰ ਘੱਟ ਗਿਆ।
ਦਰਅਸਲ ਵੀਰਵਾਰ ਨੂੰ ਸੈਮੀਫਾਈਨਲ ‘ਚ ਚੈਂਪੀਅਨ ਰੇਈ ਹਿਗੁਚੀ ਤੋਂ ਹਾਰਨ ਤੋਂ ਬਾਅਦ ਅਮਨ ਦਾ ਭਾਰ 61.5 ਕਿਲੋਗ੍ਰਾਮ ਸੀ। ਅਜਿਹੇ ‘ਚ ਅਮਨ ਲਈ ਕਾਂਸੀ ਦੇ ਮੁਕਾਬਲੇ ਲਈ ਕੁਸ਼ਤੀ ਮੈਟ ‘ਤੇ ਜਾਣ ਤੋਂ ਪਹਿਲਾਂ ਇਸ ਨੂੰ ਘੱਟ ਕਰਨਾ ਚੁਣੌਤੀ ਸੀ।
57 ਕਿਲੋਗ੍ਰਾਮ ਪ੍ਰਤੀਯੋਗਿਤਾ ਲਈ ਕੁਆਲੀਫਾਈ ਕਰਨ ਲਈ, ਅਮਨ ਨੂੰ ਦੂਜੇ ਦਿਨ ਲਾਜ਼ਮੀ ਵਜ਼ਨ ਤੋਂ 10 ਘੰਟੇ ਪਹਿਲਾਂ ਨਿਰਧਾਰਤ ਸਮੇਂ ਵਿੱਚ 4.5 ਕਿਲੋ ਭਾਰ ਘਟਾਉਣਾ ਪਿਆ। ਇਸ ਤੋਂ ਬਾਅਦ ਅਗਲੇ ਦਿਨ ਜਦੋਂ ਅਮਨ ਤੋਲਣ ਵਾਲੀ ਮਸ਼ੀਨ ‘ਤੇ ਚੜ੍ਹਿਆ ਤਾਂ ਉਸ ਨੇ ਕੋਚ ਜਗਮੰਦਰ ਸਿੰਘ ਅਤੇ ਵਰਿੰਦਰ ਦਹੀਆ ਨਾਲ ਮਿਲ ਕੇ ਆਪਣਾ ਮਿਸ਼ਨ ਪੂਰਾ ਕਰ ਲਿਆ।
ਅਮਨ ਨੇ ਆਪਣਾ ਵਜ਼ਨ 4.6 ਕਿਲੋ ਘਟਾ ਕੇ 56.9 ਕਿਲੋ ਕਰ ਦਿੱਤਾ ਅਤੇ ਇਸ ਨੂੰ ਆਪਣੇ ਭਾਰ ਵਰਗ ਯਾਨੀ ’57 ਕਿਲੋਗ੍ਰਾਮ ਓਲੰਪਿਕ ਫ੍ਰੀ ਸਟਾਈਲ ਰੈਸਲਿੰਗ’ ਦੇ ਨੇੜੇ ਲਿਆਂਦਾ। ਚੇਤੇ ਰਹੇ ਕਿ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਫਾਈਨਲ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ