New Delhi: ਕੌਮਾਂਤਰੀ ਬਾਜ਼ਾਰ ‘ਚ ਇਸ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਬ੍ਰੈਂਟ ਕਰੂਡ 0.50 ਡਾਲਰ ਜਾਂ 0.63 ਫੀਸਦੀ ਦੇ ਵਾਧੇ ਨਾਲ 79.66 ਡਾਲਰ ਪ੍ਰਤੀ ਬੈਰਲ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) ਕਰੂਡ 0.65 ਡਾਲਰ ਜਾਂ 0.85 ਫੀਸਦੀ ਵਧ ਕੇ 76.84 ਅਮਰੀਕੀ ਡਾਲਰ ਪ੍ਰਤੀ ਬੈਰਲ ‘ਤੇ ਸਥਿਰ ਹੈ।
ਅੱਜ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ ਪੈਟਰੋਲ ਦੀ ਕੀਮਤ 94.72 ਰੁਪਏ, ਡੀਜ਼ਲ 87.62 ਰੁਪਏ, ਮੁੰਬਈ ‘ਚ ਪੈਟਰੋਲ 103.44 ਰੁਪਏ, ਡੀਜ਼ਲ 89.97 ਰੁਪਏ, ਕੋਲਕਾਤਾ ‘ਚ ਪੈਟਰੋਲ 104.95 ਰੁਪਏ, ਡੀਜ਼ਲ 91.76 ਰੁਪਏ, ਚੇਨਈ ‘ਚ ਪੈਟਰੋਲ 100.75 ਰੁਪਏ ਅਤੇ ਡੀਜ਼ਲ 92.34 ਪ੍ਰਤੀ ਲੀਟਰ ਦੀ ਦਰ ‘ਤੇ ਉਪਲਬਧ ਹੈ।
ਹਿੰਦੂਸਥਾਨ ਸਮਾਚਾਰ