Kullu News: ਥਾਣਾ ਭੁੰਤਰ ਦੀ ਪੁਲਿਸ ਨੇ ਸਿੰਥੈਟਿਕ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ। ਨਸ਼ਾ ਤਸਕਰੀ ਦਾ ਮਾਮਲਾ ਬੀਤੀ ਰਾਤ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਨੂੰ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਸ਼ਾਡਬਾਈ ‘ਚ ਹੈਰੋਇਨ ਦਾ ਨਜਾਇਜ਼ ਕਾਰੋਬਾਰ ਹੋ ਰਿਹਾ ਹੈ।
ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਾਡਾਬਾਈ ਸਥਿਤ ਖੇਮਰਾਜ ਦੇ ਰਿਹਾਇਸ਼ੀ ਘਰ ‘ਤੇ ਛਾਪਾ ਮਾਰਿਆ। ਜਿੱਥੇ ਤਿੰਨ ਵਿਅਕਤੀ ਮੌਜੂਦ ਸਨ। ਪੁਲਿਸ ਨੇ ਤਲਾਸ਼ੀ ਦੌਰਾਨ 107 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤੀ। ਪੁਲਿਸ ਨੇ ਨਸ਼ੀਲੇ ਪਦਾਰਥ ਨੂੰ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਐਸ.ਪੀ ਡਾ. ਕਾਰਤੀਕੇਯਨ ਨੇ ਦੱਸਿਆ ਕਿ ਪੁਲਿਸ ਨੇ ਖੇਮ ਰਾਜ (34) ਵਾਸੀ ਪਿੰਡ ਸ਼ਾਡਾਬਾਈ ਡਾਕਖਾਨਾ ਬਜੌਰਾ ਤਹਿਸੀਲ ਭੁੰਤਰ ਜ਼ਿਲ੍ਹਾ ਕੁੱਲੂ, ਪ੍ਰਵੇਸ਼ ਕੁਮਾਰ (32) ਵਾਸੀ ਮਕਾਨ ਨੰਬਰ 103, ਗਲੀ ਨੰਬਰ 2, ਡਾਕਖਾਨਾ ਮਾਡਲ ਟਾਊਨ ਜ਼ਿਲ੍ਹਾ ਲੁਧਿਆਣਾ (ਪੰਜਾਬ) ਅਤੇ ਭੋਲਾ ਦੱਤ (42) ਪੁੱਤਰ ਸਵ. ਰੂਪ ਚੰਦ ਵਾਸੀ ਪਿੰਡ ਅਤੇ ਡਾਕਖਾਨਾ ਸ਼ਮਸ਼ੀ ਤਹਿਸੀਲ ਭੁੰਤਰ ਜ਼ਿਲ੍ਹਾ ਕੁੱਲੂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਹਿੰਦੂਸਥਾਨ ਸਮਾਚਾਰ