Kathmandu, Nepal: ਨੇਪਾਲ ਦੀਆਂ ਕਈ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਹੇ ਅਣਮਨੁੱਖੀ ਕਾਰਿਆਂ ‘ਤੇ ਚਿੰਤਾ ਪ੍ਰਗਟਾਈ ਹੈ। ਇਨ੍ਹਾਂ ਸੰਸਥਾਵਾਂ ਨੇ ਇਸ ‘ਤੇ ਵਿਸ਼ਵ ਭਾਈਚਾਰੇ ਦੀ ਚੁੱਪ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਕਾਠਮੰਡੂ ਵਿੱਚ ਹਿੰਦੂ ਰਾਸ਼ਟਰ ਸਵਾਭਿਮਾਨ ਜਾਗਰਣ ਅਭਿਆਨ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰਾਂ ਉੱਤੇ ਗੰਭੀਰ ਚਿੰਤਾ ਪ੍ਰਗਟਾਈ। ਇਸ ਪ੍ਰੋਗਰਾਮ ਵਿੱਚ ਪੰਜਾਹ ਤੋਂ ਵੱਧ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਇਸ ਮੁੱਦੇ ’ਤੇ ਏਕਤਾ ਦਾ ਸੱਦਾ ਦਿੱਤਾ। ਨਾਲ ਹੀ ਨੇਪਾਲ ਦੀ ਚੁੱਪ ‘ਤੇ ਹੈਰਾਨੀ ਵੀ ਪ੍ਰਗਟਾਈ।
ਹਿੰਦੂ ਰਾਸ਼ਟਰ ਸਵਾਭਿਮਾਨ ਜਾਗਰਣ ਅਭਿਆਨ ਦੇ ਕਨਵੀਨਰ ਗੋਪਾਲ ਪਰਾਜੁਲੀ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਬਿਗਲ ਵਜਾਉਣ ਵਾਲੇ ਕੌਮਾਂਤਰੀ ਭਾਈਚਾਰੇ ਦੀ ਇਨ੍ਹਾਂ ਘਟਨਾਵਾਂ ‘ਤੇ ਚੁੱਪੀ ਹੈਰਾਨੀਜਨਕ ਹੈ। ਭਾਰਤ ਸਰਕਾਰ ਤੋਂ ਇਲਾਵਾ ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਇਸ ‘ਤੇ ਕੁਝ ਨਹੀਂ ਕਹਿ ਰਹੇ ਹਨ।
ਹਿੰਦੂ ਰਾਸ਼ਟਰ ਸਵਾਭਿਮਾਨ ਜਾਗਰਣ ਅਭਿਆਨ ਨੇ ਬੰਗਲਾਦੇਸ਼ ਵਿੱਚ ਹਿੰਸਾ ਵਿੱਚ ਮਾਰੇ ਗਏ ਹਿੰਦੂਆਂ ਦੇ ਸਨਮਾਨ ਵਿੱਚ ਸ਼ਨੀਵਾਰ ਨੂੰ ਕਾਠਮੰਡੂ ਦੇ ਮਾਈਤੀਘਰ ਮੰਡਲਾ ਵਿੱਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ। ਕਾਠਮੰਡੂ ਤੋਂ ਇਲਾਵਾ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ