New Delhi: ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਈਐਸਆਈਐਸ ਮਾਡਿਊਲ ਦੇ ਅੱਤਵਾਦੀ ਰਿਜ਼ਵਾਨ ਅਲੀ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਉਸ ‘ਤੇ 4 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਦਰਿਆਗੰਜ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਹੈ।
ਦਿੱਲੀ ਪੁਲਿਸ (ਸਪੈਸ਼ਲ ਸੈੱਲ) ਦੀ ਡੀਸੀਪੀ ਪ੍ਰਤੀਕਸ਼ਾ ਗੋਦਾਰਾ ਅਨੁਸਾਰ ਗ੍ਰਿਫ਼ਤਾਰ ਰਿਜ਼ਵਾਨ ਆਈਐਸਆਈਐਸ ਦੇ ਪੁਣੇ ਮਾਡਿਊਲ ਦਾ ਸਭ ਤੋਂ ਨਾਮੀ ਅੱਤਵਾਦੀ ਹੈ। ਰਿਜ਼ਵਾਨ ਤੋਂ ਪਹਿਲਾਂ ਪੁਣੇ ਮਾਡਿਊਲ ਦੇ ਕਈ ਅੱਤਵਾਦੀਆਂ ਨੂੰ ਪੁਣੇ ਪੁਲਿਸ ਅਤੇ ਐਨਆਈਏ ਨੇ ਗ੍ਰਿਫਤਾਰ ਕੀਤਾ ਸੀ ਪਰ ਉਹ ਜਾਂਚ ਏਜੰਸੀਆਂ ਨੂੰ ਚਕਮਾ ਦੇ ਕੇ ਕਾਫੀ ਸਮੇਂ ਤੋਂ ਫਰਾਰ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਪੁਣੇ ਮਾਡਿਊਲ ਦੇ ਅੱਤਵਾਦੀਆਂ ਨੇ ਦਿੱਲੀ ਅਤੇ ਮੁੰਬਈ ਦੇ ਕਈ ਵੀਵੀਆਈਪੀ ਇਲਾਕਿਆਂ ਦੀ ਰੇਕੀ ਵੀ ਕੀਤੀ ਸੀ। ਰਿਜ਼ਵਾਨ ਲਗਾਤਾਰ ਐਨਆਈਏ ਦੇ ਰਾਡਾਰ ‘ਤੇ ਸੀ ਅਤੇ ਲੰਬੇ ਸਮੇਂ ਤੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਗ੍ਰਿਫ਼ਤਾਰੀ ਸਮੇਂ ਉਸ ਕੋਲੋਂ ਪੁਆਇੰਟ 32 ਬੋਰ ਦਾ ਰਿਵਾਲਵਰ ਅਤੇ 3 ਕਾਰਤੂਸ ਬਰਾਮਦ ਹੋਏ ਹਨ।
ਹਿੰਦੂਸਥਾਨ ਸਮਾਚਾਰ