Washington, D.C.: ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੌਜੂਦਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ 10 ਸਤੰਬਰ ਨੂੰ ਹੋਣ ਵਾਲੀ ਚੋਣ ਬਹਿਸ ਲਈ ਤਿਆਰ ਹੋ ਗਏ ਹਨ। ਇਸ ਬਹਿਸ ਤਹਿਤ ਦੋਵੇਂ ਉਮੀਦਵਾਰ ਆਹਮੋ-ਸਾਹਮਣੇ ਹੋਣਗੇ। ਅਮਰੀਕੀ ਵਪਾਰਕ ਟੈਲੀਵਿਜ਼ਨ ਪ੍ਰਸਾਰਣ ਨੈੱਟਵਰਕ ‘ਅਮਰੀਕਨ ਬ੍ਰਾਡਕਾਸਟਿੰਗ ਕੰਪਨੀ’ (ਏਬੀਸੀ) ਨੇ ਇਹ ਜਾਣਕਾਰੀ ਦਿੱਤੀ।
ਇਸ ਘੋਸ਼ਣਾ ਤੋਂ ਕੁਝ ਸਮਾਂ ਪਹਿਲਾਂ, ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਤਿੰਨ ਟੈਲੀਵਿਜ਼ਨ ਨੈਟਵਰਕਾਂ ਸਾਹਮਣੇ ਤਿੰਨ ਬਹਿਸਾਂ ਦਾ ਪ੍ਰਸਤਾਵ ਰੱਖਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸਤੰਬਰ ਵਿੱਚ ਕੁਝ ਤਰੀਕਾਂ ‘ਤੇ ਸਹਿਮਤ ਹੋਏ ਹਨ।
ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ, ਟਰੰਪ ਅਤੇ ਸਾਬਕਾ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਵਿਚਕਾਰ ਪਹਿਲੀ ਬਹਿਸ ਹੋਈ ਸੀ। ਇਸ ਬਹਿਸ ਵਿੱਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਬਿਡੇਨ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਉੱਤੇ ਆਪਣੀ ਉਮੀਦਵਾਰੀ ਛੱਡਣ ਦਾ ਚਾਰੇ ਪਾਸੇ ਦਬਾਅ ਸੀ। ਬਾਅਦ ਵਿੱਚ, ਬਿਡੇਨ ਨੇ ਆਪਣੀ ਉਮੀਦਵਾਰੀ ਛੱਡ ਦਿੱਤੀ ਅਤੇ ਇਸ ਲਈ ਹੈਰਿਸ ਦਾ ਨਾਮ ਪ੍ਰਸਤਾਵਿਤ ਕੀਤਾ ਸੀ।
ਹਿੰਦੂਸਥਾਨ ਸਮਾਚਾਰ