Delhi Liquor Policy: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦਿਆ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਚਤ ਮਿਲੀ ਹੈ। ਸੁਪਰੀਮ ਕੋਰਟ (SC) ਨੇ ਸ਼ਰਾਬ ਨੀਤੀ ਘੁਟਾਲੇ ਮਾਮਲੇ ਵਿੱਚ ‘ਆਪ’ (AAP ) ਨੇਤਾ ਮਨੀਸ਼ ਸਿਸੋਦੀਆ ਨੂੰ ਕੁਝ ਸ਼ਰਤਾਂ ਤੇ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਈ। ਸੁਪਰੀਮ ਕੋਰਟ ਨੇ ਸਿਸੋਦੀਆ ਨੂੰ ਆਪਣਾ ਪਾਸਪੋਰਟ ਸੌਂਪਣ ਅਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਦਸ ਦਇਏ ਕਿ ਤਿੱਨ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿਆ ਸੀ।
ਕੋਰਟ ਨੇ ਸਿਸੋਦਿਆ ਨੂੰ ਤਿੱਨ ਸ਼ਰਤਾਂ ਤੇ ਜਮਾਨਤ ਦਿੱਤੀ ਹੈ। ਪਹਿਲਾਂ ਇਹ ਹੈ ਕਿ ਉਨ੍ਹਾਂ ਨੂੰ 10 ਲੱਖ ਦਾ ਮੁਚਲਕਾ ਦੇਣਾ ਹੋਏਗਾ। ਇਸ ਤੋਂ ਅਲਾਵਾ ਦੋ ਜ਼ਮਾਨਤੀ ਪੇਸ ਕਰਨੇ ਹੋਣਗੇ। ਅਤੇ ਤੀਜੀ ਸ਼ਰਤ ਵਜੋਂ ਉਨ੍ਹਾਂ ਨੂੰ ਆਪਣਾ ਪਾਸਪੋਰਟ ਵੀ ਜਮਾ ਕਰਵਾਉਣਾ ਹੋਏਗਾ।
ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜ਼ਮਾਨਤ ਦੇ ਮਾਮਲੇ ਵਿੱਚ ਹਾਈ ਕੋਰਟ ਅਤੇ ਟ੍ਰਾਈਲ ਕੋਰਟ ਸੇਫ ਗੇਮ ਖੇਡ ਰਿਹੇ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਦਾਲਤਾਂ ਨੂੰ ਇਹ ਸਮਝਣਾ ਹੋਏਗਾ ਕਿ ਜਮਾਨਤ ਇੱਕ ਨਿਯਮ ਅਤੇ ਜੇਲ ਇੱਕ ਅਪਵਾਦ ਹੈ।
ਹਿੰਦੂਸਥਾਨ ਸਮਾਚਾਰ