Kedar Valley Disaster: ਕੇਦਾਰਘਾਟੀ ਆਫ਼ਤ ਦੇ ਪੰਜਵੇਂ ਦਿਨ ਸੋਮਵਾਰ ਨੂੰ ਕੇਦਾਰਨਾਥ ਧਾਮ ਯਾਤਰਾ ਮਾਰਗ ‘ਤੇ ਫਸੇ ਤੀਰਥ ਯਾਤਰੀਆਂ ਦੀ ਭਾਲ ਅਤੇ ਬਚਾਅ ਲਈ ਮੁਹਿੰਮ ਜਾਰੀ ਹੈ। ਮੌਸਮ ਸਾਫ ਹੋਣ ‘ਤੇ ਐਮਆਈ 17 ਅਤੇ ਚਿਨੂਕ ਹੈਲੀਕਾਪਟਰ ਨਾਲ ਏਅਰਲਿਫਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਸਵੇਰੇ 100 ਲੋਕਾਂ ਨੂੰ ਕੇਦਾਰ ਧਾਮ ਤੋਂ ਰਵਾਨਾ ਕੀਤਾ ਗਿਆ ਹੈ।
ਸੋਮਵਾਰ ਤੜਕੇ ਤੋਂ ਡੀਡੀਐਮਓ ਨੰਦਨ ਸਿੰਘ ਰਜਵਾਰ ਦੀ ਅਗਵਾਈ ਵਿੱਚ ਡੌਗ ਸਕੂਐਡ ਨੇ ਰਾਮਬਾੜਾ ਤੋਂ ਭੀਮਬਲੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਦੀ ਨਿਗਰਾਨੀ ‘ਚ 100 ਲੋਕਾਂ ਨੂੰ ਕੇਦਾਰਨਾਥ ਧਾਮ ਤੋਂ ਲਿਨਚੋਲੀ ਹੈਲੀਪੈਡ ਲਈ ਰਵਾਨਾਂ ਕਰ ਦਿੱਤਾ ਗਿਆ ਹੈ। ਇਨ੍ਹਾਂ ਯਾਤਰੀਆਂ ਨੂੰ ਲਿਨਚੋਲੀ ਤੋਂ ਏਅਰ ਲਿਫਟ ਕਰਕੇ ਸ਼ੇਰਸੀ ਹੈਲੀਪੈਡ ‘ਤੇ ਉਤਾਰਿਆ ਜਾਵੇਗਾ। ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਮੰਦਾਕਿਨੀ ਨਦੀ ਦੇ ਆਲੇ-ਦੁਆਲੇ ਜੰਗਲਾਂ ‘ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।
ਸੋਮਵਾਰ ਨੂੰ ਕੇਦਾਰ ਘਾਟੀ ‘ਚ ਮੌਸਮ ਸਾਫ ਹੋਣ ਦੇ ਨਾਲ ਹੀ ਐਮਆਈ 17 ਅਤੇ ਚਿਨੂਕ ਤੋਂ ਏਅਰ ਲਿਫਟ ਸ਼ੁਰੂ ਹੋ ਗਈ ਹੈ। ਐਮਆਈ ਯਾਤਰੀਆਂ ਨੂੰ ਚਾਰਧਾਮ ਹੈਲੀਪੈਡ ‘ਤੇ ਉਤਾਰ ਰਿਹਾ ਹੈ ਜਦਕਿ ਚਿਨੂਕ ਗੌਚਰ ਹਵਾਈ ਪੱਟੀ ‘ਤੇ ਯਾਤਰੀਆਂ ਨੂੰ ਉਤਾਰੇਗਾ। ਸਨਿਫਰ ਕੁੱਤਿਆਂ ਦੀ ਮਦਦ ਨਾਲ ਐਤਵਾਰ ਦੇਰ ਸ਼ਾਮ ਤੱਕ ਤਲਾਸ਼ੀ ਮੁਹਿੰਮ ਜਾਰੀ ਰਹੀ। ਲਿਨਚੋਲੀ ਤੋਂ ਰਾਮਬਾੜਾ ਖੇਤਰ ਤੱਕ ਸਰਚ ਆਪਰੇਸ਼ਨ ਪੂਰਾ ਕਰ ਲਿਆ ਗਿਆ ਹੈ, ਜਿਸ ‘ਚ ਅਜੇ ਤੱਕ ਕਿਸੇ ਵਿਅਕਤੀ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ।
ਹਿੰਦੂਸਥਾਨ ਸਮਾਚਾਰ