Amritsar News: ਅੰਮ੍ਰਿਤਸਰ ‘ਚ ਹਥਿਆਰਬੰਦ ਬਦਮਾਸ਼ਾਂ ਨੇ ਮਹਿਲਾ ਥਾਣਾ ਇੰਚਾਰਜ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਮਹਿਲਾ ਪੁਲਿਸ ਅਧਿਕਾਰੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਦਲ ਵਿੱਚ ਬੀਤੀ ਰਾਤ ਦੋ ਗੁੱਟਾਂ ਵਿੱਚ ਲੜਾਈ ਹੋ ਗਈ, ਜਿਸਦੀ ਸੂਚਨਾ ਵੇਰਕਾ ਥਾਣੇ ਨੂੰ ਭੇਜੀ ਗਈ। ਵੇਰਕਾ ਥਾਣੇ ਦੀ ਐਸਐਚਓ ਏਕੇ ਸੋਹੀ ਮੌਕੇ ’ਤੇ ਪਹੁੰਚੀ। ਰਾਤ ਦਾ ਸਮਾਂ ਹੋਣ ਕਰਕੇ ਉਹ ਵਰਦੀ ਵਿੱਚ ਨਹੀਂ ਸਨ। ਇਸ ਦੌਰਾਨ ਇੱਕ ਗੁੱਟ ਨੇ ਐਸਐਚਓ ’ਤੇ ਹੀ ਹਮਲਾ ਕਰ ਦਿੱਤਾ।
ਹਮਲਾਵਰ ਬਦਮਾਸ਼ਾਂ ਨੇ ਦਾਤਾਰ ਸਮੇਤ ਮਹਿਲਾ ਐੱਸਐੱਚਓ ਏਕੇ ਸੋਹੀ ‘ਤੇ ਹਮਲਾ ਕਰ ਦਿੱਤਾ। ਦਾਤਾਰ ਉਨ੍ਹਾਂ ਦੇ ਕੰਨ ਵਿੱਚ ਵੱਜਿਆ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਈ। ਮੌਕੇ ‘ਤੇ ਪਹੁੰਚੀ ਪੁਇਸ ਨੇ ਤੁਰੰਤ ਉਨ੍ਹਾਂ ਨੂੰ ਚੁੱਕ ਕੇ ਅਮਨਦੀਪ ਹਸਪਤਾਲ ਪਹੁੰਚਾਇਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ