Paris Olympics 2024: ਮਨੂ ਭਾਕਰ ਪੈਰਿਸ ਓਲੰਪਿਕ ‘ਚ ਇਤਿਹਾਸ ਰਚਣ ਤੋਂ ਖੁੰਝ ਗਈ। ਮਨੂ ਭਾਕਰ ਨਿਸ਼ਾਨੇਬਾਜ਼ੀ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਭਾਰਤ ਲਈ ਕੋਈ ਤਗ਼ਮਾ ਹਾਸਲ ਨਹੀਂ ਕਰ ਪਾਈ। ਉਸ ਨੇ ਇਸ ਈਵੈਂਟ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ।
ਇਸ ਈਵੈਂਟ ਵਿੱਚ ਕੋਰੀਆ ਦੇ ਖਿਡਾਰੀਆਂ ਨੇ ਪਹਿਲਾ ਸਥਾਨ, ਫਰਾਂਸ ਦੂਜੇ ਅਤੇ ਹੰਗਰੀ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਮਨੂ ਭਾਕਰ ਇਕ ਅੰਕ ਪਿੱਛੇ ਰਹਿ ਕੇ ਚੌਥਾ ਸਥਾਨ ਹਾਸਲ ਪਾਈ।
ਇਸ ਤੋਂ ਪਹਿਲਾਂ ਮਨੂ ਨੇ ਇਸੇ ਈਵੈਂਟ ਦੇ ਮਹਿਲਾ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪਰ ਉਹ ਤੀਜੇ ਮੌਕੇ ਦਾ ਫਾਇਦਾ ਨਹੀਂ ਚੁੱਕ ਸਕੀ।
ਜੇਕਰ ਮਨੂ ਨੇ ਇਹ ਤਗਮਾ ਜਿੱਤ ਲਿਆ ਹੁੰਦਾ, ਤਾਂ ਇਹ ਇਹਨਾਂ ਖੇਡਾਂ ਵਿੱਚ ਉਸਦਾ ਤੀਜਾ ਤਗਮਾ ਹੁੰਦਾ ਅਤੇ ਉਹ ਇੱਕੋ ਓਲੰਪਿਕ ਵਿੱਚ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਜਾਂਦੀ।
ਪਹਿਲੀ ਸੀਰੀਜ਼ ‘ਚ ਮਨੂ ਭਾਕਰ ਦੇ ਦੋ ਸ਼ਾਟ ਨਿਸ਼ਾਨੇ ‘ਤੇ ਲੱਗੇ। ਜਿਸ ਤੋਂ ਬਾਅਦ ਉਹ ਛੇਵੇਂ ਨੰਬਰ ‘ਤੇ ਆਈ ਤਾਂ ਦੂਜੀ ਸੀਰੀਜ਼ ‘ਚ ਮਨੂ ਦੇ ਪੰਜ ‘ਚੋਂ ਚਾਰ ਸ਼ਾਟ ਨਿਸ਼ਾਨੇ ‘ਤੇ ਰਹੇ। ਇਸ ਤੋਂ ਬਾਅਦ ਉਹ ਚੌਥੇ ਨੰਬਰ ‘ਤੇ ਪਹੁੰਚੀ। ਤੀਜੀ ਸੀਰੀਜ਼ ‘ਚ ਵੀ ਮਨੂ ਨਿਸ਼ਾਨੇ ‘ਤੇ ਪੰਜ ‘ਚੋਂ ਚਾਰ ਸ਼ਾਟ ਲਗਾ ਕੇ ਦੂਜੇ ਸਥਾਨ ‘ਤੇ ਪਹੁੰਚੀ। ਹਾਲਾਂਕਿ ਚੌਥੀ ਸੀਰੀਜ਼ ਤੋਂ ਬਾਅਦ ਇਹ ਛੇਵੇਂ ਸਥਾਨ ‘ਤੇ ਖਿਸਕ ਗਈ। ਫਿਰ ਪੰਜਵੀਂ ਲੜੀ ਵਿੱਚ ਮਨੂ ਨੇ ਪੰਜ ਵਿੱਚੋਂ ਪੰਜ ਅੰਕ ਬਣਾ ਕੇ ਦੂਜੇ ਸਥਾਨ ’ਤੇ ਆਪਣਾ ਸਥਾਨ ਪੱਕਾ ਕੀਤਾ, ਛੇਵੀਂ ਲੜੀ ਵਿੱਚ ਉਸ ਨੇ ਪੰਜ ਵਿੱਚੋਂ ਚਾਰ ਅੰਕ ਹਾਸਲ ਕੀਤੇ ਅਤੇ ਦੂਜੇ ਸਥਾਨ ’ਤੇ ਰਹੀ। ਸੱਤ ਸੀਰੀਜ਼ ਪੂਰੀਆਂ ਕਰਨ ਤੋਂ ਬਾਅਦ ਵੀ ਮਨੂ ਭਾਕਰ ਦੂਜੇ ਸਥਾਨ ‘ਤੇ ਰਹੀ। ਉਸ ਨੇ ਸੱਤਵੀਂ ਲੜੀ ਵਿੱਚ ਪੰਜ ਵਿੱਚੋਂ ਚਾਰ ਅੰਕ ਬਣਾਏ।
ਅੱਠ ਸੀਰੀਜ਼ ਤੋਂ ਬਾਅਦ ਮਨੂ ਅਤੇ ਹੰਗਰੀ ਦੀ ਵੇਰੋਨਿਕਾ ਮੇਜਰ ਦੇ ਬਰਾਬਰ 28-28 ਅੰਕ ਸਨ। ਅਜਿਹੇ ‘ਚ ਐਲੀਮੀਨੇਸ਼ਨ ਲਈ ਸ਼ੂਟ ਓਫ ਹੋਇਆ। ਜਿਸ ‘ਚ ਮਨੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੂਟਆਫ ‘ਚ ਹੰਗਰੀ ਦੇ ਨਿਸ਼ਾਨੇਬਾਜ਼ ਨੇ 5 ‘ਚੋਂ 3 ਸ਼ਾਟ ਸਹੀ ਤਰੀਕੇ ਨਾਲ ਲਗਾਏ। ਜਦੋਂ ਕਿ ਮਨੂ ਨਿਸ਼ਾਨੇ ‘ਤੇ 5 ਵਿੱਚੋਂ 2 ਸ਼ਾਟ ਮਾਰ ਸਕੀ।
ਹਿੰਦੂਸਥਾਨ ਸਮਾਚਾਰ