Paris Olympic 2024: ਭਾਰਤੀ ਤੀਰਅੰਦਾਜ਼ ਅੰਕਿਤਾ ਭਗਤਾ ਅਤੇ ਧੀਰਜ ਬੋਮਾਦੇਵਰਾ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ ‘ਚ ਇੰਡੋਨੇਸ਼ੀਆ ਦੇ ਦਯਾਨੰਦ ਚੋਇਰੁਨਿਸਾ ਅਤੇ ਆਰਿਫ ਪੰਗੇਸਟੂ ਨੂੰ ਹਰਾ ਕੇ ਤੀਰਅੰਦਾਜ਼ੀ ਰਿਕਰਵ ਮਿਕਸਡ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ।
ਅੰਕਿਤਾ-ਧੀਰਜ ਦੀ ਜੋੜੀ ਨੇ ਲੇਸ ਇਨਵਾਲਿਡਸ ‘ਚ ਰਾਊਂਡ ਆਫ 16 ਦੇ ਮੈਚ ‘ਚ ਇੰਡੋਨੇਸ਼ੀਆਈ ਜੋੜੀ ਨੂੰ 5-1 ਨਾਲ ਹਰਾਇਆ।
ਭਾਰਤੀ ਤੀਰਅੰਦਾਜ਼ਾਂ ਨੇ ਪਹਿਲਾ ਅਤੇ ਤੀਜਾ ਸੈੱਟ ਕ੍ਰਮਵਾਰ 37-36 ਅਤੇ 38-37 ਦੇ ਸਕੋਰ ਨਾਲ ਜਿੱਤਿਆ। ਇਸ ਦੌਰਾਨ ਦੂਜਾ ਸੈੱਟ 38-38 ਨਾਲ ਬਰਾਬਰ ਰਿਹਾ।
ਅੰਕਿਤਾ-ਧੀਰਜ ਦਾ ਸਾਹਮਣਾ ਸ਼ੁੱਕਰਵਾਰ ਸ਼ਾਮ ਨੂੰ ਤੀਰਅੰਦਾਜ਼ੀ ਰਿਕਰਵ ਮਿਕਸਡ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਸਪੇਨ ਦੀ ਟੀਮ ਨਾਲ ਹੋਵੇਗਾ, ਜਿਸ ਨੇ ਪੀਪਲਜ਼ ਰੀਪਬਲਿਕ ਆਫ ਚਾਈਨਾ ਨੂੰ ਹਰਾਇਆ ਸੀ।
ਹਿੰਦੂਸਥਾਨ ਸਮਾਚਾਰ