Punjab Beas River News: ਹਿਮਾਚਲ ਪ੍ਰਦੇਸ਼ ਦੇ ਵਿੱਚ ਮਾਨਸੂਨ ਕਹਿਰ ਵਰਸਾਉਣ ਤੋਂ ਬਾਅਦ ਹੁਣ ਬਿਆਸ ਦਰਿਆ ਮੈਦਾਨੀ ਖੇਤਰਾਂ ਵਿਚ ਵੀ ਭਿਆਨਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਦਰਜ ਕੀਤਾ ਗਿਆ ਹੈ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਉੱਚਾ ਪਾਣੀ ਦਾ ਪੱਧਰ ਮੰਨਿਆ ਜਾ ਰਿਹਾ ਹੈ।
ਇਸ ਸਬੰਧੀ ਮੌਕੇ ‘ਤੇ ਦਰਿਆ ਬਿਆਸ ਕੰਢੇ ਮੌਜੂਦ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨੇ ਦੱਸਿਆ, ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ 23 ਹਜ਼ਾਰ ਨਜ਼ਦੀਕ ਸੀ ਜੋ ਹੁਣ 44 ਹਜ਼ਾਰ ਕਿਊਸਿਕ ਤੱਕ ਪਹੁੰਚ ਗਿਆ ਹੈ।
ਇਸ ਦੇ ਨਾਲ ਹੀ ਬਿਆਸ ਦਰਿਆ ‘ਚ ਸਾਫ ਪਾਣੀ ਦੀ ਬਜਾਏ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਮਲਬੇ ਦਾ ਭਰਿਆ ਪਾਣੀ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਪਾਣੀ ਦੀ ਅਜਿਹੀ ਸਥਿਤੀ ਸਾਹਮਣੇ ਆਉਣ ਤੇ ਵਿਭਾਗ ਵਲੋਂ ਅਗਾਊ ਪ੍ਰਬੰਧ ਕਰਦੇ ਹੋਏ ਦਰਿਆ ਕੰਢੇ ਮਿੱਟੀ ਦੇ ਭਰੇ ਬੋਰੇ ਰੱਖੇ ਹੋਏ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਆਪਦਾ ਸਮੇਂ ਮੌਕਾ ਸੰਭਾਲਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ