New Delhi: ਦਿੱਲੀ ਦੇ ਇੱਕ ਹੋਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹੁਣ ਈਸਟ ਆਫ ਕੈਲਾਸ਼ ਦੇ ਸਮਰ ਫੀਲਡ ਸਕੂਲ ਨੂੰ ਅੱਧੀ ਰਾਤ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਜਲਦੀ ਹੀ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਪੁਲਸ ਨੇ ਸਾਵਧਾਨੀ ਵਜੋਂ ਸਕੂਲ ਨੂੰ ਖਾਲੀ ਕਰਵਾਇਆ।ਜਿਸ ਤੋਂ ਬਾਅਦ ਐਂਬੂਲੈਂਸ, ਬੰਬ ਡਿਫਿਊਜ਼ ਸਕੁਐਡ ਅਤੇ ਹੋਰ ਟੀਮਾਂ ਮੌਕੇ ‘ਤੇ ਪੁੱਜੀਆਂ। ਹਾਲਾਂਕਿ ਪੁਲਿਸ ਦੀ ਜਾਂਚ ਵਿੱਚ ਸਕੂਲ ਦੇ ਅੰਦਰੋਂ ਕੁਝ ਵੀ ਨਹੀਂ ਮਿਲਿਆ।
ਸਮਰ ਫੀਲਡ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਅਗਰਵਾਲ ਨੇ ਦੱਸਿਆ ਕਿ ਉਨ੍ਹਾੰ ਨੂੰ ਦੇਰ ਰਾਤ ਇੱਕ ਈ-ਮੇਲ ਮਿਲੀ, ਜਿਸ ਦੀ ਅੱਜ ਸਵੇਰੇ ਜਾਂਚ ਕੀਤੀ ਗਈ। SOP ਅਨੁਸਾਰ ਅਸੀਂ ਈ-ਮੇਲ ਪ੍ਰਾਪਤ ਕਰਨ ਦੇ 10 ਮਿੰਟਾਂ ਦੇ ਅੰਦਰ ਵਿਦਿਆਰਥੀਆਂ ਨੂੰ ਬਾਹਰ ਕੱਢ ਲਿਆ। ਅਸੀਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ।
#WATCH | Principal of Summer Fields School, Shalini Agarwal says, “We received an email late at night which was checked early morning today. As per the SOP, we evacuated the students within 10 minutes of receiving the email. We informed the police and district administration, and… https://t.co/GWTq6ejMYj pic.twitter.com/D6MuZmU6lr
— ANI (@ANI) August 2, 2024
ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਮੌਕੇ ਤੇ ਪੁੱਜੀ। ਅਸੀਂ ਪੁਲਿਸ ਦੇ ਸ਼ੁਕਰਗੁਜ਼ਾਰ ਹਾਂ । ਕਿਉਂਕੀ ਉਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ। ਅਸ਼ੀਂ ਮਾਪਿਾੰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਅਤੇ ਉਡੀਕ ਕਰ ਰਹੇ ਹਾਂ ਕਿ ਉਹ ਆਉਣਾ ਤੇ ਆਪਣੇ ਬੱਚਿਾਂ ਨੂੰ ਸੁਰੱਖਿਤ ਘਰ ਲੇ ਜਾਣ। ਬੰਬ ਨਿਰੋਧਕ ਦਸਤੇ ਇੱਥੇ ਮੌਜੂਦ ਹਨ ਅਤੇ ਉਹ ਜਾਂਚ ਕਰ ਰਹੇ ਹਨ ਕਿ ਕੈਂਪਸ ਵਿਚ ਮਾਪਿਆਂ ’ਚ ਬਿਲਕੁਲ ਵੀ ਹਫੜਾ-ਤਫੜੀ ਨਾ ਮੱਚੇ ਅਤੇ ਭਹਰਾਉਣ ਨਾ।
ਹਿੰਦੂਸਥਾਨ ਸਮਾਚਾਰ