Beirut Strike: ਇਜ਼ਰਾਈਲ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਇੱਕ ਧਮਾਕੇ ਨਾਲ ਹਿਜ਼ਬੁੱਲਾ ਕਮਾਂਡਰ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਕਿਹਾ ਹੈ ਕਿ ਇਸ ਕਮਾਂਡਰ ਨੇ ਹਫਤੇ ਦੇ ਅੰਤ ‘ਚ ਇਜ਼ਰਾਈਲ ਦੇ ਕੰਟਰੋਲ ਵਾਲੇ ਗੋਲਾਨ ਹਾਈਟਸ ‘ਤੇ ਹਮਲਾ ਕੀਤਾ ਸੀ। ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਸ਼ਨੀਵਾਰ ਤੋਂ ਤਣਾਅ ਵਧ ਗਿਆ ਹੈ। ਇਜ਼ਰਾਈਲ ਦਾ ਦੋਸ਼ ਹੈ ਕਿ ਹਿਜ਼ਬੁੱਲਾ ਨੇ ਮਜਦਲ ਸ਼ਮਸ ਦੇ ਡਰੂਸ ਪਿੰਡ ਵਿੱਚ ਫੁੱਟਬਾਲ ਖੇਡ ਰਹੇ 12 ਬੱਚਿਆਂ ਅਤੇ ਕਿਸ਼ੋਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਨਿਊਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਹਿਜ਼ਬੁੱਲਾ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਸ ਹਮਲੇ ਪਿੱਛੇ ਉਸਦਾ ਹੱਥ ਸੀ। ਇਸ ‘ਤੇ ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਇਹ ਹਮਲਾ ਹਿਜ਼ਬੁੱਲਾ ਨੇ ਹੀ ਕੀਤਾ ਹੈ। ਇਸ ‘ਤੇ ਵਿਸ਼ਵਾਸ ਕਰਨ ਦੇ ਕਾਫ਼ੀ ਕਾਰਨ ਹਨ। ਇਜ਼ਰਾਈਲੀ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਬੇਰੂਤ ਵਿੱਚ ਇਜ਼ਰਾਈਲੀ ਹਮਲੇ ਦਾ ਨਿਸ਼ਾਨਾ ਹਿਜ਼ਬੁੱਲਾ ਦੇ ਸੀਨੀਅਰ ਅਧਿਕਾਰੀ ਫੁਆਦ ਸ਼ੁਕਰ ਸੀ। ਉਹ ਗਰੁੱਪ ਦੇ ਸਕੱਤਰ ਜਨਰਲ ਹਸਨ ਨਸਰੱਲਾਹ ਦੇ ਕਰੀਬੀ ਹਨ। ਲੇਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਹਮਲੇ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 35 ਜ਼ਖਮੀ ਹੋ ਗਏ।
ਹਿੰਦੂਸਥਾਨ ਸਮਾਚਾਰ