Paris Olympics 2024: ਪੈਰਿਸ ਓਲੰਪਿਕ 2024 ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਮੰਗਲਵਾਰ ਨੂੰ ਭਾਰਤ ਨੂੰ ਦੋ ਵੱਡੇ ਝਟਕੇ ਲੱਗੇ। ਦੋ ਭਾਰਤੀ ਮੁੱਕੇਬਾਜ਼ਾਂ ਅਮਿਤ ਪੰਘਾਲ ਅਤੇ ਜੈਸਮੀਨ ਲੰਬੋਰੀਆ, ਆਪਣੇ ਪਹਿਲੇ ਹੀ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਭਾਰਤ ਦੀ ਜੈਸਮੀਨ ਲੰਬੋਰੀਆ ਨੂੰ 57 ਕਿਲੋਗ੍ਰਾਮ ਭਾਰ ਵਰਗ ਵਿੱਚ ਰਾਊਂਡ ਆਫ 32 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੀ ਪਹਿਲੀ ਓਲੰਪਿਕ ਖੇਡ ਰਹੀ ਜੈਸਮੀਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਹਿਲੇ ਹੀ ਮੈਚ ਵਿੱਚ ਉਸਨੂੰ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਫਿਲੀਪੀਨਜ਼ ਦੀ ਨੇਸਟੀ ਪਾਟੇਕੀਏ ਨੇ ਹਰਾਇਆ। ਜੈਸਮੀਨ ਇਹ ਮੈਚ 0-5 ਨਾਲ ਹਾਰ ਗਈ।
ਉੱਥੇ ਇਸ ਤੋਂ ਪਹਿਲਾਂ ਪੁਰਸ਼ਾਂ ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਅਮਿਤ ਪੰਘਾਲ ਦੇ ਰੂਪ ਵਿੱਚ ਭਾਰਤ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਸੀ। ਅਮਿਤ ਪੰਘਾਲ ਪੁਰਸ਼ਾਂ ਦੇ 51 ਕਿਲੋਗ੍ਰਾਮ ਰਾਊਂਡ ਆਫ 16 ਬਾਊਟ ਵਿੱਚ ਜ਼ੈਂਬੀਆ ਦੇ ਪੈਟਰਿਕ ਚਿਨਯੇਂਬਾ ਤੋਂ 1-4 ਨਾਲ ਹਾਰ ਗਏ। ਉਨ੍ਹਾਂ ਨੂੰ ਵੀ ਆਪਣੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਅਮਿਤ ਚੰਗੀ ਸ਼ੁਰੂਆਤ ਨਹੀਂ ਕਰ ਸਕੇ ਅਤੇ ਪਹਿਲੇ ਰਾਉਂਡ ‘ਚ ਹਾਰ ਤੋਂ ਬਾਅਦ ਵਾਪਸੀ ਨਹੀਂ ਕਰ ਸਕੇ। ਪੈਟ੍ਰਿਕ ਚਿਨਯੇਂਬਾ ਨੇ ਅਮਿਤ ਨੂੰ 4-1 ਦੇ ਫਰਕ ਨਾਲ ਹਰਾਇਆ। ਅਮਿਤ ਪੰਘਾਲ ਦੀ ਇਹ ਦੂਜਾ ਓਲੰਪਿਕ ਸੀ।
ਹਿੰਦੂਸਥਾਨ ਸਮਾਚਾਰ