Paris Olympics 2024: ਪੈਰਿਸ ਓਲੰਪਿਕ ‘ਚ ਭਾਰਤ ਨੇ ਦੂਜਾ ਤਮਗਾ ਜਿੱਤਿਆ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਮਨੂ ਅਤੇ ਸਰਬਜੋਤ ਦੀ ਜੋੜੀ ਨੇ ਕੋਰੀਆਈ ਟੀਮ ਦੇ ਓਹ ਯੇ ਜਿਨ ਅਤੇ ਲੀ ਵੋਨਹੋ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਦੋਵਾਂ ਨੇ ਇਹ ਮੈਚ 16-10 ਨਾਲ ਜਿੱਤਿਆ ਹੈ। ਇਸ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 2 ਹੋ ਗਈ ਹੈ। ਇਸ ਤੋਂ ਪਹਿਲਾਂ ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ, ਇਸ ਦੇ ਨਾਲ ਮਨੁ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ।
ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਕੋਰੀਆਈ ਜੋੜੀ ਨਾਲ ਮਨੂ ਅਤੇ ਸਰਬਜੋਤ ਦਾ ਮੁਕਾਬਲਾ ਆਸਾਨ ਨਹੀਂ ਰਿਹਾ। ਕੋਰੀਆਈ ਟੀਮ ਨੇ ਪਹਿਲਾ ਸੈੱਟ ਜਿੱਤ ਕੇ ਮੈਚ ਦੀ ਸ਼ੁਰੂਆਤ ਕੀਤੀ। ਹਾਲਾਂਕਿ ਇਸ ਤੋਂ ਬਾਅਦ ਮਨੂ ਅਤੇ ਸਰਬਜੋਤ ਨੇ ਲਗਾਤਾਰ 5 ਸੈੱਟ ਜਿੱਤੇ। ਕੋਰੀਆ ਨੇ ਮੈਚ ‘ਚ ਫਿਰ ਤੋਂ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਮਨੂ ਅਤੇ ਸਰਬਜੋਤ ਦੀ ਇਕਾਗਰਤਾ ਨੇ ਉਨ੍ਹਾਂ ‘ਤੇ ਕਾਬੂ ਪਾ ਲਿਆ ਅਤੇ ਅੰਤ ‘ਚ ਉਨ੍ਹਾਂ ਨੇ ਤਮਗਾ ਭਾਰਤ ਦੀ ਝੋਲੀ ਪਾਇਆ।
ਹਿੰਦੂਸਥਾਨ ਸਮਾਚਾਰ