Jharkhand Rail Incident: ਜਮਸ਼ੇਦਪੁਰ ਦੇ ਝਾਰਖੰਡ ਵਿੱਚ ਹਾਵੜਾ-ਮੁੰਬਈ ਮੇਲ ਐਕਸਪ੍ਰੈਸ ਮੰਗਲਵਾਰ ਨੂੰ ਰਾਜਖਰਸਵਾਨ ਅਤੇ ਬਾਰਾਬੰਬੋ ਦੇ ਵਿਚਕਾਰ ਪਟੜੀ ਤੋਂ ਉਤਰ ਗਈ। ਇਸ ਹਾਦਸੇ ‘ਚ ਤਕਰੀਬਨ ਦੋ ਤੋਂ ਵੱਧੇਰੇ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਰੇਲ ਮੰਤਰਾਲੇ ਅਨੁਸਾਰ ਮੰਗਲਵਾਰ ਤੜਕੇ 3:43 ਵਜੇ ਰੇਲਗੱਡੀ ਨੰਬਰ 12810 ਹਾਵੜਾ-ਸੀਐਸਐਮਟੀ ਐਕਸਪ੍ਰੈਸ ਚੱਕਰਧਰਪੁਰ ਡਵੀਜ਼ਨ ਦੇ ਰਾਜਖਰਸਵਾਨ ਵੈਸਟ ਆਊਟਰ ਅਤੇ ਬਦਾਬੰਬੋ ਵਿਚਕਾਰ ਚੱਕਰਧਰਪੁਰ ਨੇੜੇ ਪਟੜੀ ਤੋਂ ਉਤਰ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਟਾਫ ਅਤੇ ਸਹਾਇਕ ਡਵੀਜ਼ਨਲ ਰੇਲਵੇ ਮੈਨੇਜਰ (ਏ.ਡੀ.ਆਰ.ਐਮ.), ਚੱਕਰਧਰਪੁਰ ਸਮੇਤ ਹਾਦਸਾ ਰਾਹਤ ਮੈਡੀਕਲ ਉਪਕਰਨ ਮੌਕੇ ‘ਤੇ ਪਹੁੰਚ ਗਏ। ਰੇਲਵੇ ਮੈਡੀਕਲ ਟੀਮ ਨੇ ਸਾਰਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ‘ਚ ਹੁਣ ਤੱਕ ਤਕਰੀਬਨ 2 ਲੋਕਾਂ ਤੋਂ ਵੱਧ ਦੀ ਮੌਤ ਹੋ ਦੱਸੀ ਜਾ ਰਹੀ ਹੈ। ਜਦਕਿ ਇਕ ਯਾਤਰੀ ਗੰਭੀਰ ਜ਼ਖਮੀ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
#WATCH | Jharkhand: Train No. 12810 Howara-CSMT Express derailed near Chakradharpur, between Rajkharswan West Outer and Barabamboo in Chakradharpur division at around 3:45 am.
Two people have lost their lives so far.
( Latest Visuals from the spot) pic.twitter.com/qYAmk2bpEg
— ANI (@ANI) July 30, 2024
ਸੂਤਰਾਂ ਮੁਤਾਬਕ ਹਾਵੜਾ-ਮੁੰਬਈ ਐਕਸਪ੍ਰੈਸ ਟਾਟਾਨਗਰ ਸਟੇਸ਼ਨ ਤੋਂ ਦੁਪਹਿਰ 2.37 ਵਜੇ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਤਿੰਨ ਘੰਟੇ ਦੇਰੀ ਨਾਲ ਰਵਾਨਾ ਹੋਈ। ਚੱਕਰਧਰਪੁਰ ਪਹੁੰਚਣ ਤੋਂ ਪਹਿਲਾਂ ਹੀ ਇਹ ਪਟੜੀ ਤੋਂ ਉਤਰ ਗਈ ਅਤੇ ਨਾਲ ਲੱਗਦੀ ਲਾਈਨ ਤੋਂ ਲੰਘ ਰਹੀ ਮਾਲ ਗੱਡੀ ਨਾਲ ਜਾ ਟਕਰਾਈ। ਰੇਲਵੇ ਵਿੱਚ ਇਸਨੂੰ ਸਾਈਟ ਕਲੋਜ਼ਰ ਕਿਹਾ ਜਾਂਦਾ ਹੈ। ਇਸ ਕਾਰਨ ਹਾਦਸਾ ਹੋਰ ਗੰਭੀਰ ਹੋ ਗਿਆ। ਇਸ ਟੱਕਰ ਤੋਂ ਬਾਅਦ ਮੇਲ ਟਰੇਨ ਅਤੇ ਮਾਲ ਟਰੇਨ ਦੇ ਡੱਬੇ ਦੂਰ ਜਾ ਡਿੱਗੇ। ਰਾਤ ਦੇ ਹਨੇਰੇ ਵਿੱਚ ਵਾਪਰੇ ਇਸ ਹਾਦਸੇ ਤੋਂ ਤੁਰੰਤ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਹਾਦਸੇ ਵਾਲੀ ਥਾਂ ‘ਤੇ ਰੇਲਵੇ ਪਟੜੀਆਂ ਉਖੜ ਗਈਆਂ ਹਨ। ਓਵਰਹੈੱਡ ਲਾਈਨਾਂ ਅਤੇ ਪਿੱਲਰ ਵੀ ਉਖੜ ਗਏ ਹਨ।
#WATCH | Jharkhand Train derail |Train Manager South Eastern Railway, Md. Rehan says, “Around 3.39 am, the train got derailed and many people got injured in the incident…The incident happened as a Goods Train had already derailed in the downline and Howrah-CSMT Express was… pic.twitter.com/Vz92dNoFxj
— ANI (@ANI) July 30, 2024
ਰੇਲ ਹਾਦਸੇ ਕਾਰਨ ਹਾਵੜਾ-ਤਿਤਲਾਗੜ੍ਹ ਅਤੇ ਖੜਕਪੁਰ-ਝਾਰਗ੍ਰਾਮ ਸਮੇਤ ਪੰਜ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਿਲਾਸਪੁਰ ਅਤੇ ਟਾਟਾਨਗਰ ਸਮੇਤ ਕਈ ਟਰੇਨਾਂ ਦੇ ਰੂਟ ਛੋਟੇ ਕੀਤੇ ਜਾ ਰਹੇ ਹਨ। ਰੇਲਵੇ ਨੇ 80 ਫੀਸਦੀ ਰੇਲ ਯਾਤਰੀਆਂ ਨੂੰ ਬੱਸ ਰਾਹੀਂ ਚੱਕਰਧਰਪੁਰ ਸਟੇਸ਼ਨ ਤੱਕ ਪਹੁੰਚਾਇਆ। ਬਾਕੀ ਯਾਤਰੀਆਂ ਨੂੰ ਬਚਾਉਣ ਲਈ ਇੱਕ ਰੈਸਕਿਊ ਟਰੇਨ ਵੀ ਮੌਕੇ ‘ਤੇ ਪਹੁੰਚ ਗਈ। ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
Due to derailment of 12810 Howrah-Mumbai mail, 5 trains cancelled and 4 short terminated/short originated: South Eastern Railway pic.twitter.com/xo9geBy6ro
— ANI (@ANI) July 30, 2024
ਇਨ੍ਹਾਂ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕਰੋ
ਟਾਟਾਨਗਰ- 06572290324
ਚੱਕਰਧਰਪੁਰ- 06587 238072
ਰੁੜਕੇਲਾ- 06612501072, 06612500244
ਹਾਵੜਾ – 9433357920, 03326382217
ਮੁੰਬਈ – 022-22694040
ਨਾਗਪੁਰ- 7757912790
ਹਿੰਦੂਸਥਾਨ ਸਮਾਚਾਰ