Patna, Bihar: ਬਿਹਾਰ ਦੇ ਸਮਸਤੀਪੁਰ-ਮੁਜ਼ੱਫਰਪੁਰ ਰੇਲਵੇ ਸੈਕਸ਼ਨ ਦੇ ਖੁਦੀਰਾਮ ਬੋਸ (ਪੂਸਾ ਰੋਡ) ਸਟੇਸ਼ਨ ਨੇੜੇ ਸੋਮਵਾਰ ਨੂੰ ਦਰਭੰਗਾ ਤੋਂ ਨਵੀਂ ਦਿੱਲੀ ਜਾਣ ਵਾਲੀ ਰੇਲਗੱਡੀ ਨੰਬਰ 12565 ਬਿਹਾਰ ਸੰਪਰਕ ਕ੍ਰਾਂਤੀ ਸੁਪਰਫਾਸਟ ਰੇਲਗੱਡੀ ਦੋ ਹਿੱਸਿਆਂ ਵਿੱਚ ਵੰਡ ਗਈ। ਇਸ ਘਟਨਾ ਤੋਂ ਬਾਅਦ ਯਾਤਰੀਆਂ ਦੇ ਸਾਹ ਰੁਕ ਗਏ।
ਦੱਸਿਆ ਜਾ ਰਿਹਾ ਹੈ ਕਿ ਸੰਪਰਕ ਕ੍ਰਾਂਤੀ ਸੁਪਰਫਾਸਟ ਟਰੇਨ ਦੀ ਕਪਲਿੰਗ ਟੁੱਟਣ ਕਾਰਨ ਟਰੇਨ ਦੋ ਹਿੱਸਿਆਂ ‘ਚ ਵੰਡੀ ਗਈ। ਇਸ ਘਟਨਾ ਤੋਂ ਬਾਅਦ ਰੇਲ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ। ਟਰੇਨ ਦੇ ਪਾਇਲਟ ਨੇ ਸਿਆਣਪ ਦਿਖਾਉਂਦੇ ਹੋਏ ਟਰੇਨ ਨੂੰ ਰੋਕ ਦਿੱਤਾ। ਖੁਦੀਰਾਮ ਬੋਸ ਪੁਰਾ ਅਤੇ ਕਰਪੁਰੀ ਪਿੰਡ ਵਿਚਕਾਰ ਵਾਪਰੇ ਇਸ ਹਾਦਸੇ ਤੋਂ ਬਾਅਦ ਡਰਾਈਵਰ ਨੇ ਘਟਨਾ ਦੀ ਸੂਚਨਾ ਨਜ਼ਦੀਕੀ ਸਟੇਸ਼ਨ ਮਾਸਟਰ ਨੂੰ ਦਿੱਤੀ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਤਕਨੀਕੀ ਟੀਮ ਨੇ ਟੁੱਟੇ ਕਪਲਿੰਗ ਦੀ ਮੁਰੰਮਤ ਕੀਤੀ ਅਤੇ ਗੱਡੀ ਨੂੰ ਅੱਗੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਯਾਤਰੀਆਂ ਦੀ ਜਾਨ ’ਚ ਜਾਨ ਆਈ।
ਹਿੰਦੂਸਥਾਨ ਸਮਾਚਾਰ