Kharar News: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਸ਼ਡਿਊਲ ਅਨੁਸਾਰ ਕੇਸਧਾਰੀ ਸਿੱਖਾਂ ਦੀਆਂ ਵੋਟਾਂ ਬਣਾਉਣ ਲਈ 31 ਜੁਲਾਈ 2024 ਤੱਕ ਫਾਰਮ ਲਏ ਜਾਣਗੇ। ਇਹ ਜਾਣਕਾਰੀ ਰਿਵਾਇਜ਼ਿੰਗ ਅਥਾਰਟੀਜ਼-ਕਮ-ਉਪ ਮੰਡਲ ਮੈਜਿਸਟੇ੍ਰਟ ਖਰੜ ਗੁਰਮੰਦਰ ਸਿੰਘ ਨੇ ਦਿੰਦਿਆ ਦਸਿਆ ਕਿ ਵੋਟ ਬਣਾਉਣ ਲਈ ਘੱਟੋ ਘੱਟ ਉਮਰ 21 ਸਾਲ ਹੋਵੇ ਅਤੇ ਉਹ ਕੇਸਧਾਰੀ ਸਿੱਖ ਹੋਵੇ ਅਤੇ ਜੋ ਵੀ ਸ਼ਰਤਾਂ ਪੂਰੀਆਂ ਕਰਦੇ ਹਨ ਉਹ ਫਾਰਮ ਨੰ:1 ਭਰ ਕੇ ਪਿੰਡਾਂ ਦੇ ਵਸਨੀਕ ਆਪਣੇ ਹਲਕਾ ਪਟਵਾਰੀ ਅਤੇ ਸ਼ਹਿਰੀ ਖੇਤਰ ਲਈ ਨਗਰ ਕੌਸਲ ਦੇ ਦਫਤਰ ਵਿਚ ਵਾਰਡ ਅਨੁਸਾਰ ਜਿਹੜੇ ਕਰਮਚਾਰੀ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ ਉਨ੍ਹਾਂ ਪਾਸ 31 ਜੁਲਾਈ ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਸਬ ਡਵੀਜ਼ਨ ਖਰੜ ਤਹਿਤ ਪੈਂਦੇ ਪੈਂਡੂ ਅਤੇ ਸ਼ਹਿਰੀ ਖੇਤਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਵਿਚ ਆਪਣਾ ਨਾਂ ਦਰਜ਼ ਕਰਵਾਉਣਾ ਚਾਹੁੰਦੇ ਹਨ ਉਹ ਫਾਰਮ ਭਰ ਕੇ ਆਪਣੀ ਵੋਟ ਬਣਾ ਕੇ ਸਕਦੇ ਹਨ।
ਹਿੰਦੂਸਥਾਨ ਸਮਾਚਾਰ