Amritsar, Punjab: ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਗਸ਼ਤ ਦੌਰਾਨ ਪਾਕਿਸਤਾਨੀ ਹਥਿਆਰ ਬਰਾਮਦ ਕੀਤੇ ਹਨ। ਬੀਐਸਐਫ ਦੇ ਜਵਾਨਾਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਇਹ ਸਫਲਤਾ ਮਿਲੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨੀ ਸਮੱਗਲਰਾਂ ਨੇ ਤਸਕਰੀ ਦੌਰਾਨ ਛੱਡੇ ਹੋਣਗੇ। ਬੀਐਸਐਫ ਨੇ ਹਥਿਆਰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਐਸਐਫ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਸਫਲਤਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸਿੰਘੋਕੇ ਤੋਂ ਮਿਲੀ ਹੈ।
ਬੀਐਸਐਫ (BSF) ਦੇ ਜਵਾਨ ਗਸ਼ਤ ‘ਤੇ ਸਨ। ਉਨ੍ਹਾਂ ਵੱਲੋਂ ਕੌਮਾਂਤਰੀ ਸਰਹੱਦ ਤੱਕ ਕੰਡਿਆਲੀ ਤਾਰ ਤੋਂ ਪਾਰ ਤਲਾਸ਼ੀ ਮੁਹਿੰਮ ਚਲਾਈ ਗਈ। ਗਸ਼ਤੀ ਟੀਮ ਨੇ ਸਰਹੱਦੀ ਸੁਰੱਖਿਆ ਲਈ ਲਗਾਈ ਕੰਡਿਆਲੀ ਤਾਰ ਤੋਂ ਪਾਰ ਇਲਾਕੇ ਵਿੱਚ ਇੱਕ ਸ਼ੱਕੀ ਵਸਤੂ ਦੇਖੀ। ਜਵਾਨਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਲਈ।
ਬੀਐਸਐਫ ਨੇ ਸਰਹੱਦ ਤੋਂ ਇੱਕ 12 ਬੋਰ ਦੀ ਬੰਦੂਕ, 02 ਜਿੰਦਾ ਕਾਰਤੂਸ ਅਤੇ 01 ਚੀਨੀ ਚਾਕੂ ਬਰਾਮਦ ਕੀਤਾ ਹੈ। ਬਰਾਮਦ ਹੋਏ ਕਾਰਤੂਸ ‘ਤੇ ਮੇਡ ਇਨ ਪਾਕਿਸਤਾਨ ਲਿਖਿਆ ਹੋਇਆ ਹੈ। ਜਵਾਨਾਂ ਨੇ ਹਥਿਆਰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ