NITI Aayog Meeting: ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਨੀਤੀ ਆਯੋਗ ਦੀ ਨੌਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦਾ ਆਯੋਜਨ ਹੋਇਆ। ਜਿਸ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਾਕਆਊਟ ਕਰ ਦਿੱਤਾ। ਉਨ੍ਹਾਂ ਨੇ ਬੰਗਾਲ ਲਈ ਫੰਡ ਮੰਗਣ ‘ਤੇ ਮਾਈਕ ਬੰਦ ਕਰਨ ਦਾ ਦੋਸ਼ ਲਾਇਆ।
ਮੀਟਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਲੈਫਟੀਨੈਂਟ ਗਵਰਨਰ, ਕੇਂਦਰੀ ਮੰਤਰੀ ਅਹੁਦੇ ਦੇ ਮੈਂਬਰ ਅਤੇ ਵਿਸ਼ੇਸ਼ ਸੱਦਾ ਪੱਤਰ ਅਤੇ ਨੀਤੀ ਆਯੋਗ ਦੇ ਉਪ ਚੇਅਰਮੈਨ ਅਤੇ ਮੈਂਬਰ ਸ਼ਾਮਲ ਹਨ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੀਟਿੰਗ ਦਾ ਬਾਈਕਾਟ ਕਰਨ ਆਈ ਹੈ। ਅਤੇ ਦੋਸ਼ ਲਾਇਆ ਕਿ ਚੰਦਰਬਾਬੂ ਨਾਇਡੂ ਨੂੰ ਬੋਲਣ ਲਈ 20 ਮਿੰਟ ਦਾ ਸਮਾਂ ਦਿੱਤਾ ਗਿਆ, ਜਦਕਿ ਅਸਾਮ, ਗੋਆ, ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ 10-12 ਮਿੰਟ ਤੱਕ ਆਪਣੇ ਵਿਚਾਰ ਪੇਸ਼ ਕੀਤੇ। ਪਰ ਪੰਜ ਮਿੰਟ ਬਾਅਦ ਹੀ ਉਨ੍ਹਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਇਹ ਅਣਉਚਿਤ ਹੈ।
ਮਮਤਾ ਨੇ ਕਿਹਾ, ਮੈਂ ਬੋਲ ਰਹੀ ਸੀ, ਮੇਰਾ ਮਾਈਕ ਬੰਦ ਹੋ ਗਿਆ। ਮੈਂ ਕਿਹਾ ਤੁਸੀਂ ਮੈਨੂੰ ਕਿਉਂ ਰੋਕਿਆ, ਤੁਸੀਂ ਵਿਤਕਰਾ ਕਿਉਂ ਕਰ ਰਹੇ ਹੋ। ਮੈਂ ਮੀਟਿੰਗ ਵਿਚ ਸ਼ਾਮਲ ਹੋਈ ਹਾਂ ਤਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਪਰ ਤੁਸੀਂ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਨੂੰ ਵਧੇਰੇ ਸਕੋਪ ਦੇ ਰਹੇ ਹੋ। ਵਿਰੋਧੀ ਧਿਰ ਵਿਚੋਂ ਮੈਂ ਇਕੱਲੀ ਹਾਂ ਤੇ ਤੁਸੀਂ ਮੈਨੂੰ ਬੋਲਣ ਤੋਂ ਰੋਕ ਰਹੇ ਹੋ। ਇਹ ਨਾ ਸਿਰਫ਼ ਬੰਗਾਲ ਦਾ ਅਪਮਾਨ ਹੈ, ਸਗੋਂ ਸਾਰੀਆਂ ਖੇਤਰੀ ਪਾਰਟੀਆਂ ਦਾ ਅਪਮਾਨ ਹੈ।
ਉਸ ਨੇ ਕਿਹਾ ਕਿ ਉਹ ਇਕੱਲੀ ਹੀ ਇੱਥੇ ਵਿਰੋਧੀ ਧਿਰ ਦੀ ਨੁਮਾਇੰਦਗੀ ਕਰ ਰਹੀ ਹੈ ਅਤੇ ਇਸ ਮੀਟਿੰਗ ਵਿਚ ਇਸ ਲਈ ਸ਼ਾਮਲ ਹੋ ਹੈ ਕਿਉਂਕਿ ਉਹ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨ ਵਿਚ ਜ਼ਿਆਦਾ ਦਿਲਚਸਪੀ ਰੱਖਦੀ ਹੈ। ਇੱਥੋਂ ਤੱਕ ਕਿ ਬਜਟ ਵੀ ਸਿਆਸੀ ਪੱਖਪਾਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਦੂਜੇ ਰਾਜਾਂ ਨਾਲ ਵਿਤਕਰਾ ਕਿਉਂ ਕਰ ਰਹੇ ਹੋ। ਨੀਤੀ ਆਯੋਗ ਕੋਲ ਵਿੱਤੀ ਸ਼ਕਤੀਆਂ ਨਹੀਂ ਹਨ, ਇਹ ਕਿਵੇਂ ਕੰਮ ਕਰੇਗਾ? ਇਸ ਨੂੰ ਵਿੱਤੀ ਸ਼ਕਤੀਆਂ ਦਿਓ ਜਾਂ ਯੋਜਨਾ ਕਮਿਸ਼ਨ ਨੂੰ ਵਾਪਸ ਲਿਆਓ।
ਦਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ, I.N.D.I.A. ਦੁਆਰਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ, ਕੇਰਲ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਝਾਰਖੰਡ ਦੇ ਮੁੱਖ ਮੰਤਰੀ ਸ਼ਾਮਲ ਹਨ।
ਹਿੰਦੁਸਥਾਾਨ ਸਮਾਚਾਰ