New Delhi: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ‘ਮਿਜ਼ਾਈਲ ਮੈਨ’ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਅੱਜ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਸ਼ਾਹ ਨੇ ਐਕਸ ਹੈਂਡਲ ‘ਤੇ ਲਿਖਿਆ, “ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਭਾਰਤ ਰਤਨ ਡਾ. ਏਪੀਜੇ ਅਬਦੁਲ ਕਲਾਮ ਨੂੰ ਬਰਸੀ ‘ਤੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ।”
ਉਨ੍ਹਾਂ ਲਿਖਿਆ, ”ਆਪਣੇ ਆਖ਼ਰੀ ਸਾਹ ਤੱਕ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਵਾਲੇ ਡਾ. ਕਲਾਮ ਜੀ ਦਾ ਜੀਵਨ ਸਖ਼ਤ ਮਿਹਨਤ, ਸਾਦਗੀ ਅਤੇ ਸੰਵੇਦਨਸ਼ੀਲਤਾ ਦਾ ਅਨੋਖਾ ਸੁਮੇਲ ਸੀ। ‘ਪੀਪਲਜ਼ ਪ੍ਰੈਜ਼ੀਡੈਂਟ’ ਦੇ ਨਾਮ ਨਾਲ ਮਸ਼ਹੂਰ ਡਾਕਟਰ ਕਲਾਮ ਜੀ ਨੇ ਵਿਗਿਆਨ ਤੋਂ ਲੈ ਕੇ ਰਾਜਨੀਤੀ ਤੱਕ, ਹਰ ਕਿਸੇ ਨੂੰ ਆਪਣੇ ਕੰਮਾਂ ਨਾਲ ਪ੍ਰਭਾਵਿਤ ਕੀਤਾ। ਉਨ੍ਹਾਂ ਇਹ ਦੱਸਿਆ ਕਿ ਆਪਣੀ ਹਿੰਮਤ ਅਤੇ ਅਣਥੱਕ ਮਿਹਨਤ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ‘ਮਿਜ਼ਾਈਲ ਮੈਨ’ ਡਾ. ਕਲਾਮ ਦੇ ਵਿਚਾਰ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ।’’
ਭਾਰਤੀ ਜਨਤਾ ਪਾਰਟੀ ਨੇ ਵੀ ਉਨ੍ਹਾਂ ਨੂੰ ਭਾਵਨਾਤਮਕ ਰੂਪ ’ਚ ਕੀਤਾ ਹੈ। ਭਾਜਪਾ ਨੇ ਹੈਂਡਲ ‘ਤੇ ਲਿਖਿਆ, “ਪ੍ਰੇਰਣਾ ਦੇ ਪ੍ਰਤੀਕ ਡਾ. ਏਪੀਜੇ ਅਬਦੁਲ ਕਲਾਮ ਨੂੰ ਸ਼ਰਧਾਂਜਲੀ, ਜਿਨ੍ਹਾਂ ਦੀ ਵਿਰਾਸਤ ਮਨਾਂ ਨੂੰ ਜਗਾਉਂਦੀ ਹੈ, ਸੁਪਨਿਆਂ ਨੂੰ ਬਲ ਦਿੰਦੀ ਹੈ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦਿੰਦੀ ਹੈ।”
ਹਿੰਦੂਸਥਾਨ ਸਮਾਚਾਰ