Paris Olympic 2024 : ਖ਼ੇਡਾਂ ਦੇ ਮਹਾਂਕੁੰਭ ਪੈਰਿਸ ਓਲੰਪਿਕ 2024, ਅੱਜ ਤੋਂ ਸ਼ੁਰੂ ਹੋਵੇਗਾ। ਇਸ ਗਲੋਬਲ ਟੂਰਨਾਮੈਂਟ ਵਿਚ ਭਾਰਤ ਦੇ 117 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਤਿਆਰ ਹਨ। ਆਓ ਜਾਣਦੇ ਹਾਂ ਉਦਘਾਟਨ ਸਮਾਰੋਹ ਦੌਰਾਨ ਕੀ ਹੋਵੇਗਾ, ਕਿਹੜੀਆਂ ਖਾਸ ਹਸਤੀਆਂ ਪਰਫਾਰਮ ਕਰਨਗੀਆਂ ਅਤੇ ਤੁਸੀਂ ਇਸ ਨੂੰ ਕਿੱਥੇ ਦੇਖ ਸਕੋਗੇ
ਦੱਸ ਦਈਏ ਕਿ 26 ਜੁਲਾਈ ਨੂੰ ਪੈਰਿਸ ਦੇ ਸਮੇਂ ਅਨੁਸਾਰ ਸ਼ਾਮ 7.30 ਵਜੇ ਇਹ ਸ਼ੁਰੂ ਹੋਵੇਗਾ, ਅਤੇ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਤੋਂ ਤੁਸੀਂ ਇਸ ਨੂੰ ਵੇਖ ਸਕਦੇ ਹੋ। ਇਸ ਦੌਰਾਨ ਪੈਰਿਸ ਦੇ ਇਤਿਹਾਸ, ਸੱਭਿਆਚਾਰ ਅਤੇ ਕਲਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਫਰਾਂਸੀਸੀ ਅਦਾਕਾਰ ਤੇ ਨਿਰਦੇਸ਼ਕ ਥਾਮਸ ਜੌਲੀ ਸੰਭਾਲਣਗੇ।
ਸਮਾਰੋਹ ਦੇ ਕੋਰੀਓਗ੍ਰਾਫਰ ਮੌਡ ਲੇ ਪਲੇਡੇਕ ਦੇ ਅਨੁਸਾਰ, ਹਰ ਪੁੱਲ ‘ਤੇ ਡਾਂਸਰ ਮੌਜੂਦ ਹੋਣਗੇ। ਇਸ ਦੇ ਲਈ ਕਾਸਟਿਊਮ ਡਿਜ਼ਾਈਨਰ ਡਾਫਨੇ ਬਰਕੀ ਨੇ ਆਪਣੀ ਟੀਮ ਨਾਲ ਮਿਲ ਕੇ 3000 ਡਾਂਸਰਾਂ ਅਤੇ ਕਲਾਕਾਰਾਂ ਲਈ ਕਾਸਟਿਊਮਮ ਤਿਆਰ ਕੀਤੇ ਹਨ।
ਹਰ ਵਾਰ ਓਲੰਪਿਕ ‘ਚ ਹਿੱਸਾ ਲੈਣ ਵਾਲੇ ਐਥਲੀਟ ਟਰੈਕ ‘ਤੇ ਮਾਰਚ ਕਰਦੇ ਸਨ। ਇਸ ਵਾਰ ਕਰੀਬ 10,500 ਐਥਲੀਟ 100 ਕਿਸ਼ਤੀਆਂ ‘ਚ ਸੀਨ ਨਦੀ ‘ਤੇ ਮਾਰਚ ਕਰਦੇ ਹੋਏ ਨਜ਼ਰ ਆਉਣਗੇ। ਅੰਤ ਵਿੱਚ ਓਲੰਪਿਕ ਮਸ਼ਾਲ ਜਗਾ ਕੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ।
ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ ?
ਪੈਰਿਸ ਓਲੰਪਿਕ 2024 ਦੇ ਸਟ੍ਰੀਮਿੰਗ ਅਧਿਕਾਰ ਭਾਰਤ ਵਿੱਚ Viacom18 ਕੋਲ ਹਨ। ਇਸ ਲਈ ਜੇਕਰ ਤੁਸੀਂ ਇਸਨੂੰ ਟੀਵੀ ‘ਤੇ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ Sports18, Jio Cinema ‘ਤੇ ਦੇਖ ਸਕਦੇ ਹੋ।