New Delhi : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਕਾਰਗਿਲ ਦਿਵਸ ਦੀ ਸਿਲਵਰ ਜੁਬਲੀ ਮੌਕੇ ਭਾਰਤੀ ਫੌਜ ਦੇ ਯੋਧਿਆਂ ਦੀ ਬਹਾਦਰੀ ਅਤੇ ਸਾਹਸ ਨੂੰ ਯਾਦ ਕੀਤਾ।
ਉਨ੍ਹਾਂ ਨੇ ਐਕਸ ‘ਤੇ ਲਿਖਿਆ, ”ਕਾਰਗਿਲ ਵਿਜੇ ਦਿਵਸ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਅਦੁੱਤੀ ਸਾਹਸ ਅਤੇ ਅਸਾਧਾਰਨ ਬਹਾਦਰੀ ਪ੍ਰਤੀ ਸ਼ੁਕਰਗੁਜਾਰ ਰਾਸ਼ਟਰ ਵਲੋਂ ਸਨਮਾਨ ਪ੍ਰਗਟ ਕਰਨ ਦਾ ਮੌਕਾ ਹੈ। ਸਾਲ 1999 ਵਿਚ ਕਾਰਗਿਲ ਦੀਆਂ ਚੋਟੀਆਂ ‘ਤੇ ਭਾਰਤ ਮਾਤਾ ਦੀ ਰੱਖਿਆ ਕਰਦੇ ਹੋਏ ਸਰਬੋਤਮ ਕੁਰਬਾਨੀ ਕਰਨ ਵਾਲੇ ਹਰ ਸੈਨਿਕ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ ਅਤੇ ਉਨ੍ਹਾਂ ਦੀ ਪਵਿੱਤਰ ਯਾਦ ’ਚ ਨਮਨ ਕਰਦੀ ਹਾਂ। ਮੈਨੂੰ ਭਰੋਸਾ ਹੈ ਕਿ ਸਾਰੇ ਦੇਸ਼ ਵਾਸੀ ਉਨ੍ਹਾਂ ਦੀ ਕੁਰਬਾਨੀ ਅਤੇ ਬਹਾਦਰੀ ਤੋਂ ਪ੍ਰੇਰਣਾ ਪ੍ਰਾਪਤ ਕਰਨਗੇ। ਜੈ ਹਿੰਦ! ਜੈ ਭਾਰਤ!”
कारगिल विजय दिवस हमारे सशस्त्र बलों के अदम्य साहस और असाधारण पराक्रम के प्रति कृतज्ञ राष्ट्र द्वारा सम्मान प्रकट करने का अवसर है। वर्ष 1999 में कारगिल की चोटियों पर भारत माँ की रक्षा करते हुए सर्वोच्च बलिदान देने वाले प्रत्येक सेनानी को मैं श्रद्धांजलि देती हूं और उनकी पावन…
— President of India (@rashtrapatibhvn) July 26, 2024
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ 26 ਜੁਲਾਈ 1999 ਨੂੰ ਕਾਰਗਿਲ ਜੰਗ ਜਿੱਤ ਕੇ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਇਹ ਯੁੱਧ ਲਗਭਗ ਦੋ ਮਹੀਨੇ ਲੜਿਆ ਗਿਆ। ਪਹਿਲਾਂ ਤਾਂ ਇਸ ਨੂੰ ਪਾਕਿਸਤਾਨ ਵੱਲੋਂ ਘੁਸਪੈਠ ਮੰਨਿਆ ਜਾ ਰਿਹਾ ਸੀ ਪਰ ਕੰਟਰੋਲ ਰੇਖਾ ਦੇ ਨਾਲ ਸਰਚ ਆਪਰੇਸ਼ਨ ਤੋਂ ਬਾਅਦ ਪਾਕਿਸਤਾਨ ਦੀ ਸੋਚੀ ਸਮਝੀ ਰਣਨੀਤੀ ਦਾ ਖੁਲਾਸਾ ਹੋਇਆ। ਭਾਰਤੀ ਫੌਜ ਨੂੰ ਅਹਿਸਾਸ ਹੋਇਆ ਕਿ ਹਮਲੇ ਦੀ ਯੋਜਨਾ ਵੱਡੇ ਪੱਧਰ ‘ਤੇ ਬਣਾਈ ਗਈ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ‘ਆਪ੍ਰੇਸ਼ਨ ਵਿਜੇ’ ਸ਼ੁਰੂ ਕੀਤਾ ਅਤੇ ਕਾਰਗਿਲ ਖੇਤਰ ‘ਚ ਫ਼ੌਜ ਭੇਜ ਦਿੱਤੀ। ਇਸ ਯੁੱਧ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਅਟੁੱਟ ਦ੍ਰਿੜ ਇਰਾਦੇ ਅਤੇ ਅਦੁੱਤੀ ਜਜ਼ਬੇ ਦਾ ਪ੍ਰਦਰਸ਼ਨ ਕੀਤਾ।
ਹਿੰਦੂਸਥਾਨ ਸਮਾਚਾਰ