New Delhi: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਵੇਰੇ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ 1999 ਦੀ ਇਸ ਜੰਗ ਵਿੱਚ ਫ਼ੌਜੀਆਂ ਦੇ ਬਲੀਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਐਕਸ ਹੈਂਡਲ ‘ਤੇ ਲਿਖਿਆ, ”ਅੱਜ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ‘ਤੇ, ਅਸੀਂ ਉਨ੍ਹਾਂ ਬਹਾਦਰ ਸੈਨਿਕਾਂ ਦੇ ਅਦੁੱਤੀ ਜਜ਼ਬੇ ਅਤੇ ਸਾਹਸ ਨੂੰ ਯਾਦ ਕਰਦੇ ਹਾਂ ਜੋ 1999 ਦੀ ਜੰਗ ‘ਚ ਬਹਾਦਰੀ ਨਾਲ ਲੜੇ ਸਨ। ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ, ਬਹਾਦਰੀ ਅਤੇ ਦੇਸ਼ ਭਗਤੀ ਨੇ ਇਹ ਯਕੀਨੀ ਬਣਾਇਆ ਕਿ ਸਾਡਾ ਦੇਸ਼ ਸੁਰੱਖਿਅਤ ਰਹੇ। ਉਨ੍ਹਾਂ ਦੀ ਸੇਵਾ ਅਤੇ ਕੁਰਬਾਨੀ ਹਰ ਭਾਰਤੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
Today, on 25th anniversary of #KargilVijayDiwas, we remember the indomitable spirit and courage of the brave soldiers who fought valiantly in 1999 war. Their unwavering commitment, valour and patriotism ensured that our country remained safe and secure. Their service and…
— Rajnath Singh (@rajnathsingh) July 26, 2024
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ 26 ਜੁਲਾਈ 1999 ਨੂੰ ਕਾਰਗਿਲ ਜੰਗ ਜਿੱਤ ਕੇ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਇਹ ਯੁੱਧ ਲਗਭਗ ਦੋ ਮਹੀਨੇ ਲੜਿਆ ਗਿਆ। ਪਹਿਲਾਂ ਤਾਂ ਇਸ ਨੂੰ ਪਾਕਿਸਤਾਨ ਵੱਲੋਂ ਘੁਸਪੈਠ ਮੰਨਿਆ ਜਾ ਰਿਹਾ ਸੀ ਪਰ ਕੰਟਰੋਲ ਰੇਖਾ ਦੇ ਨਾਲ ਸਰਚ ਆਪਰੇਸ਼ਨ ਤੋਂ ਬਾਅਦ ਪਾਕਿਸਤਾਨ ਦੀ ਸੋਚੀ ਸਮਝੀ ਰਣਨੀਤੀ ਦਾ ਖੁਲਾਸਾ ਹੋਇਆ। ਭਾਰਤੀ ਫੌਜ ਨੂੰ ਅਹਿਸਾਸ ਹੋਇਆ ਕਿ ਹਮਲੇ ਦੀ ਯੋਜਨਾ ਵੱਡੇ ਪੱਧਰ ‘ਤੇ ਬਣਾਈ ਗਈ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ‘ਆਪ੍ਰੇਸ਼ਨ ਵਿਜੇ’ ਸ਼ੁਰੂ ਕੀਤਾ ਅਤੇ ਕਾਰਗਿਲ ਖੇਤਰ ‘ਚ ਫ਼ੌਜ ਭੇਜ ਦਿੱਤੀ। ਇਸ ਯੁੱਧ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਅਟੁੱਟ ਦ੍ਰਿੜ ਇਰਾਦੇ ਅਤੇ ਅਦੁੱਤੀ ਜਜ਼ਬੇ ਦਾ ਪ੍ਰਦਰਸ਼ਨ ਕੀਤਾ।
ਹਿੰਦੂਸਥਾਨ ਸਮਾਚਾਰ