New Delhi: ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ (ਆਪ) ਨੂੰ ਨਵੇਂ ਦਫ਼ਤਰ ਲਈ ਜਗ੍ਹਾ ਦਿੱਤੀ ਹੈ। ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰ ਨੇ ‘ਆਪ’ ਨੂੰ ਆਪਣੇ ਨਵੇਂ ਦਫ਼ਤਰ ਲਈ ਬੰਗਲਾ ਨੰਬਰ 1, ਰਵੀ ਸ਼ੰਕਰ ਸ਼ੁਕਲਾ ਲੇਨ, ਨਵੀਂ ਦਿੱਲੀ ਅਲਾਟ ਕਰ ਦਿੱਤਾ ਹੈ।
ਪਾਰਟੀ ਦਾ ਕਹਿਣਾ ਹੈ ਕਿ ਅਸੀਂ ਇਸ ਦੀ ਸੰਭਾਵਨਾ ਦੀ ਜਾਂਚ ਕਰ ਰਹੇ ਹਾਂ। ਵਰਤਮਾਨ ਵਿੱਚ ‘ਆਪ’ ਦਾ ਮੁੱਖ ਦਫ਼ਤਰ ਆਈਟੀਓ ਨੇੜੇ ਦੀਨਦਿਆਲ ਉਪਾਧਿਆਏ ਮਾਰਗ ‘ਤੇ ਸਥਿਤ ਹੈ। ਨਵਾਂ ਦਫ਼ਤਰ ਐਨਸੀਪੀ ਦਫ਼ਤਰ ਦੇ ਨੇੜੇ ਹੈ।
ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਦਫਤਰ ਲਈ ਜ਼ਮੀਨ ਅਲਾਟ ਕਰਨ ਦੀ ਮੰਗ ‘ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ 25 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ। ਉੱਥੇ ਹੀ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ 10 ਅਗਸਤ ਤੱਕ ਪਾਰਟੀ ਦਫ਼ਤਰ ਖਾਲੀ ਕਰਨ ਦਾ ਸਮਾਂ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ