New Delhi: ਗਲੋਬਲ ਬਾਜ਼ਾਰ ਤੋਂ ਅੱਜ ਲਗਾਤਾਰ ਦੂਜੇ ਦਿਨ ਕਮਜ਼ੋਰੀ ਦੇ ਸੰਕੇਤ ਮਿਲੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਲਾਲ ਨਿਸ਼ਾਨ ‘ਤੇ ਬੰਦ ਹੋਏ ਸਨ। ਹਾਲਾਂਕਿ, ਡਾਓ ਜੌਨਸ ਫਿਊਚਰਜ਼ ਫਿਲਹਾਲ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਵੱਡੀ ਗਿਰਾਵਟ ਦਾ ਸ਼ਿਕਾਰ ਹੋਏ। ਇਸੇ ਤਰ੍ਹਾਂ ਅੱਜ ਏਸ਼ੀਆਈ ਬਾਜ਼ਾਰਾਂ ‘ਚ ਵੀ ਲਗਾਤਾਰ ਦਬਾਅ ਬਣਿਆ ਹੋਇਆ ਹੈ।
ਅਲਫਾਬੇਟ ਅਤੇ ਟੇਸਲਾ ਵਰਗੀਆਂ ਵੱਡੀਆਂ ਕੰਪਨੀਆਂ ਦੇ ਕਮਜ਼ੋਰ ਨਤੀਜਿਆਂ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਘਬਰਾਹਟ ਸੀ। ਵਾਲ ਸਟ੍ਰੀਟ ‘ਤੇ ਅਜਿਹੀ ਘਬਰਾਹਟ ਦੀ ਸਥਿਤੀ ਸੀ ਕਿ ਪੂਰੇ ਵਪਾਰਕ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ਵਿਚ ਨਿਵੇਸ਼ਕਾਂ ਨੂੰ 1.12 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਐੱਸਐਂਡਪੀ 500 ਇੰਡੈਕਸ 128.61 ਅੰਕ ਜਾਂ 2.32 ਫੀਸਦੀ ਦੀ ਕਮਜ਼ੋਰੀ ਨਾਲ 5,427.13 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਨੈਸਡੈਕ ਨੇ 654.94 ਅੰਕ ਜਾਂ 3.64 ਫੀਦਸੀ ਦੀ ਵੱਡੀ ਗਿਰਾਵਟ ਨਾਲ 17,342.41 ਅੰਕ ਦੇ ਪੱਧਰ ‘ਤੇ ਪਿਛਲੇ ਸੈਸ਼ਨ ਦਾ ਕਾਰੋਬਾਰ ਬੰਦ ਕੀਤਾ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਫਿਲਹਾਲ 0.23 ਫੀਸਦੀ ਮਜ਼ਬੂਤੀ ਨਾਲ 39,945.48 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।
ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ‘ਚ ਰਿਹਾ। ਐਫਟੀਐਸਈ ਇੰਡੈਕਸ 0.17 ਫੀਸਦੀ ਦੀ ਕਮਜ਼ੋਰੀ ਨਾਲ 8,153.69 ‘ਤੇ ਬੰਦ ਹੋਇਆ ਹੈ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ 1.13 ਫੀਸਦੀ ਦੀ ਵੱਡੀ ਗਿਰਾਵਟ ਨਾਲ 7,513.73 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 170.24 ਅੰਕ ਜਾਂ 0.93 ਫੀਸਦੀ ਡਿੱਗ ਕੇ 18,387.46 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਲਗਾਤਾਰ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਏਸ਼ੀਆ ਦੇ 9 ਬਾਜ਼ਾਰਾਂ ‘ਚੋਂ 8 ਦੇ ਸੂਚਕਾਂਕ ਨੁਕਸਾਨ ਦੇ ਨਾਲ ਲਾਲ ਨਿਸ਼ਾਨ ‘ਚ ਕਾਰੋਬਾਰ ਕਰ ਰਹੇ ਹਨ, ਜਦਕਿ ਤਾਈਵਾਨ ‘ਚ ਛੁੱਟੀ ਹੋਣ ਕਾਰਨ ਅੱਜ ਤਾਈਵਾਨ ਵੇਟਿਡ ਇੰਡੈਕਸ ‘ਚ ਕੋਈ ਕਾਰੋਬਾਰ ਨਹੀਂ ਹੋਇਆ ਹੈ। ਗਿਫਟ ਨਿਫਟੀ 156 ਅੰਕ ਜਾਂ 0.64 ਫੀਸਦੀ ਦੀ ਕਮਜ਼ੋਰੀ ਦੇ ਨਾਲ 24,258 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸੇ ਤਰ੍ਹਾਂ ਸਟ੍ਰੇਟਸ ਟਾਈਮਜ਼ ਇੰਡੈਕਸ 0.77 ਫੀਸਦੀ ਡਿੱਗ ਕੇ 3,434.07 ਅੰਕ ਦੇ ਪੱਧਰ ‘ਤੇ ਪਹੁੰਚਿਆ ਨਜ਼ਰ ਆਇਆ।
ਨਿੱਕੇਈ ਇੰਡੈਕਸ ‘ਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਫਿਲਹਾਲ ਇਹ ਸੂਚਕਾਂਕ 1,078.95 ਅੰਕ ਜਾਂ 2.76 ਫੀਸਦੀ ਦੀ ਕਮਜ਼ੋਰੀ ਨਾਲ 38,075.90 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.57 ਫੀਸਦੀ ਡਿੱਗ ਕੇ 2,715.33 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 246.08 ਯਾਨੀ 1.42 ਫੀਸਦੀ ਦੀ ਕਮਜ਼ੋਰੀ ਨਾਲ 17,064.97 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.49 ਫੀਸਦੀ ਡਿੱਗ ਕੇ 1,291.66 ਅੰਕ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.47 ਫੀਸਦੀ ਡਿੱਗ ਕੇ 7,228.94 ਅੰਕ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.43 ਫੀਸਦੀ ਡਿੱਗ ਕੇ 2,889.62 ਅੰਕ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ