Mumbai Rain: ਪੁਣੇ ਦੇ ਲਵਾਸਾ ਪਹਾੜੀ ‘ਚ ਅੱਜ ਢਿੱਗਾਂ ਡਿੱਗਣ ਕਾਰਨ ਦੋ ਬੰਗਲੇ ਲਪੇਟ ਵਿੱਚ ਆ ਗਏ। ਇਹ ਦੋਵੇਂ ਬੰਗਲੇ ਮਲਬੇ ਹੇਠ ਦੱਬੇ ਹੋਏ ਹਨ। ਇਨ੍ਹਾਂ ਵਿੱਚ ਰਹਿਣ ਵਾਲੇ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਣੇ ਜ਼ਿਲ੍ਹੇ ‘ਚ ਪਿਛਲੇ 24 ਘੰਟਿਆਂ ‘ਚ ਸਭ ਤੋਂ ਜ਼ਿਆਦਾ 453.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਲਵਾਸਾ ਹਿੱਲ ਸਟੇਸ਼ਨ ਦੇ ਵਸਨੀਕ ਇਸ ਰਿਕਾਰਡ ਮੀਂਹ ਨਾਲ ਪ੍ਰਭਾਵਿਤ ਹੋਏ ਹਨ। ਜਨਜੀਵਨ ਪ੍ਰਭਾਵਿਤ ਹੋਇਆ ਹੈ।
ਅੱਜ ਸਵੇਰੇ ਹੋਈ ਭਾਰੀ ਬਾਰਿਸ਼ ਕਾਰਨ ਲਵਾੜੀ ਪਹਾੜੀ ਦਾ ਇੱਕ ਹਿੱਸਾ ਧਸ ਗਿਆ ਅਤੇ ਉਸਦਾ ਮਲਬਾ ਦੋ ਬੰਗਲਿਆਂ ‘ਤੇ ਡਿੱਗ ਗਿਆ। ਪੁਣੇ ਦੇ ਕੁਲੈਕਟਰ ਆਫ਼ਤ ਪ੍ਰਬੰਧਨ ਯੂਨਿਟ ਤੋਂ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਹਿੰਦੂਸਥਾਨ ਸਮਾਚਾਰ