Budget 2024-25: ਕੇਂਦਰ ਸਰਕਾਰ ਨੇ ਆਪਣੇ ਬਜਟ ਵਿੱਚ ਮੱਧ ਵਰਗ ਅਤੇ ਆਮਦਨ ਕਰ ਦਾਤਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ।
ਹੁਣ ਸਟੈਂਡਰਡ ਡਿਡਕਸ਼ਨ ਸੀਮਾ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਪ੍ਰਣਾਲੀ ‘ਚ 3 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ। 3 ਤੋਂ 7 ਲੱਖ ਰੁਪਏ ਦੀ ਕਮਾਈ ‘ਤੇ 5 ਫੀਸਦੀ ਇਨਕਮ ਟੈਕਸ ਦੇਣਾ ਹੋਵੇਗਾ। 7 ਤੋਂ 10 ਲੱਖ ਰੁਪਏ ਦੀ ਆਮਦਨ ‘ਤੇ 10 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਲਗਾਇਆ ਜਾਵੇਗਾ। 10 ਤੋਂ 12 ਲੱਖ ਰੁਪਏ ਦੀ ਟੈਕਸਯੋਗ ਆਮਦਨ ‘ਤੇ 15 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਲਗਾਇਆ ਜਾਵੇਗਾ। 12 ਤੋਂ 15 ਲੱਖ ਰੁਪਏ ਦੀ ਟੈਕਸਯੋਗ ਆਮਦਨ ‘ਤੇ 20 ਫੀਸਦੀ ਆਮਦਨ ਟੈਕਸ ਲਗਾਇਆ ਜਾਵੇਗਾ। 15 ਲੱਖ ਰੁਪਏ ਤੋਂ ਵੱਧ ਦੀ ਟੈਕਸਯੋਗ ਆਮਦਨ ‘ਤੇ 30 ਫੀਸਦੀ ਦੀ ਦਰ ਨਾਲ ਇਨਕਮ ਟੈਕਸ ਲਗਾਇਆ ਜਾਵੇਗਾ।
ਹਿੰਦੂਸਥਾਨ ਸਮਾਚਾਰ