Union Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਲਗਾਤਾਰ ਸੱਤਵੀਂ ਵਾਰ ਬਜਟ ਪੇਸ਼ ਕੀਤਾ।
ਆਪਣਾ ਬਜਟ ਭਾਸ਼ਣ ਸ਼ੁਰੂ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਲੋਕਾਂ ਨੂੰ ਸਾਡੀਆਂ ਨੀਤੀਆਂ ‘ਤੇ ਭਰੋਸਾ ਹੈ। ਭਾਰਤ ਦੀ ਆਰਥਿਕਤਾ ਮਜ਼ਬੂਤ ਹੈ। ਦੇਸ਼ ਵਿੱਚ ਮਹਿੰਗਾਈ ਦਰ ਕੰਟਰੋਲ ਵਿੱਚ ਹੈ। ਭਾਰਤ ਵਿੱਚ ਮਹਿੰਗਾਈ ਦਰ 4 ਫੀਸਦੀ ਦੇ ਕਰੀਬ ਹੈ। ਗਲੋਬਲ ਅਰਥਵਿਵਸਥਾ ਇਸ ਸਮੇਂ ਮੁਸ਼ਕਲ ਦੌਰ ਵਿੱਚ ਹੈ ਪਰ ਭਾਰਤ ਦੀ ਅਰਥਵਿਵਸਥਾ ਚਮਕ ਰਹੀ ਹੈ।
ਵਿੱਤ ਮੰਤਰੀ ਨੇ 9-ਸੂਤਰੀ (ਨੁਕਾਤੀ) ਯੋਜਨਾ ਪੇਸ਼ ਕੀਤੀ
ਵਿੱਤ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਲਈ ਸਾਡੀ ਪਹਿਲੀ ਤਰਜੀਹ ਖੇਤੀਬਾੜੀ ਵਿੱਚ ਉਤਪਾਦਕਤਾ ਹੈ। ਦੂਜੀ ਤਰਜੀਹ ਰੁਜ਼ਗਾਰ ਅਤੇ ਹੁਨਰ ਹੈ। ਤੀਜੀ ਤਰਜੀਹ ਸਮਾਵੇਸ਼ੀ ਮਨੁੱਖੀ ਸਰੋਤ ਵਿਕਾਸ ਅਤੇ ਸਮਾਜਿਕ ਨਿਆਂ ਹੈ, ਚੌਥੀ ਤਰਜੀਹ ਨਿਰਮਾਣ ਅਤੇ ਸੇਵਾਵਾਂ ਹੈ। ਪੰਜਵੀਂ ਤਰਜੀਹ ਸ਼ਹਿਰੀ ਵਿਕਾਸ ਹੈ। ਛੇਵੀਂ ਤਰਜੀਹ ਊਰਜਾ ਸੁਰੱਖਿਆ ਹੈ। ਸੱਤਵੀਂ ਤਰਜੀਹ ਬੁਨਿਆਦੀ ਢਾਂਚਾ ਹੈ ਅਤੇ ਅੱਠਵੀਂ ਤਰਜੀਹ ਨਵੀਨਤਾ, ਖੋਜ ਅਤੇ ਵਿਕਾਸ ਹੈ ਅਤੇ ਨੌਵੀਂ ਤਰਜੀਹ ਅਗਲੀ ਪੀੜ੍ਹੀ ਦੇ ਸੁਧਾਰ ਹਨ। ਵਿੱਤ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਬਜਟ ਇਨ੍ਹਾਂ ਪਹਿਲ ਦੇ ਆਧਾਰ ‘ਤੇ ਤਿਆਰ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ