Union Budget 2024: ਬਜਟ ਪੇਸ਼ ਹੋਣ ਤੋਂ ਪਹਿਲਾਂ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਸ਼ੇਅਰ ਬਾਜ਼ਾਰ ‘ਚ ਦਬਾਅ ਬਣਦਾ ਨਜ਼ਰ ਆ ਰਿਹਾ ਹੈ। ਅੱਜ ਦਾ ਕਾਰੋਬਾਰ ਮਜ਼ਬੂਤੀ ਨਾਲ ਸ਼ੁਰੂ ਹੋਇਆ ਸੀ, ਪਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸਾਵਧਾਨ ਰਵੱਈਆ ਅਪਣਾਇਆ ਅਤੇ ਵਿਕਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਥੋੜ੍ਹੇ ਸਮੇਂ ‘ਚ ਹੀ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਹੇਠਾਂ ਆ ਗਏ। ਹਾਲਾਂਕਿ ਖਰੀਦਦਾਰਾਂ ਨੇ ਸਮੇਂ-ਸਮੇਂ ‘ਤੇ ਖਰੀਦਦਾਰੀ ਕਰਕੇ ਬਾਜ਼ਾਰ ਨੂੰ ਸਮਰਥਨ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਇਸ ਸਮੇਂ ਬਾਜ਼ਾਰ ਦਬਾਅ ‘ਚ ਨਜ਼ਰ ਆ ਰਿਹਾ ਹੈ।ਫਿਲਹਾਲ ਕਾਰੋਬਾਰ ਸੈਂਸੈਕਸ 89.73 ਅੰਕ ਭਾਵ 0.11 ਫੀਸਦੀ ਦੀ ਗਿਰਾਵਟ ਨਾਲ 80.412.34 ਅੰਕ ਦੇ ਪੱਧਰ ’ਤੇ ਅਤੇ ਨਿਫਟੀ 40.75 ਅੰਕ ਭਾਵ 0.17 ਫੀਸਦੀ ਦੀ ਗਿਰਾਵਟ ਨਾਲ 24,468.50 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ।
ਸ਼ੁਰੂਆਤੀ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ਵਿਚੋਂ ਲਾਰਸਨ ਐਂਡ ਟੂਬਰੋ, ਅਲਟ੍ਰਾਟੈੱਕ ਸੀਮੈਂਟ, ਆਇਸ਼ਰ ਮੋਟਰਜ਼, ਆਈਟੀਸੀ ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਸ਼ੇਅਰ 1.18 ਤੋਂ 0.52 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਸ਼੍ਰੀਰਾਮ ਫਾਈਨਾਂਸ, ਓ.ਐੱਨ.ਜੀ.ਸੀ., ਬੀ.ਪੀ.ਸੀ.ਐੱਲ., ਐੱਸ.ਬੀ.ਆਈ. ਲਾਈਫ ਇੰਸ਼ੋਰੈਂਸ ਅਤੇ ਐੱਲ.ਟੀ. ਮਾਈਂਡਟਰੀ ਦੇ ਸ਼ੇਅਰ 2.60 ਫੀਸਦੀ ਤੋਂ 1.01 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ।
ਬੀਐੱਸਈ ਦਾ ਸੈਂਸੈਕਸ ਅੱਜ 222.22 ਅੰਕਾਂ ਦੀ ਮਜ਼ਬੂਤੀ ਨਾਲ 80,724.30 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਸ ਸੂਚਕਾਂਕ ਨੇ ਮਾਮੂਲੀ ਵਾਧਾ ਦਿਖਾਇਆ ਅਤੇ 80,766.41 ਅੰਕਾਂ ‘ਤੇ ਪਹੁੰਚ ਗਿਆ। ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਇੰਡੈਕਸ ਲਗਾਤਾਰ ਡਿੱਗਦਾ ਰਿਹਾ। ਲਗਾਤਾਰ ਵਿਕਰੀ ਕਾਰਨ ਇਹ ਸੂਚਕਾਂਕ ਲਾਲ ਨਿਸ਼ਾਨ ‘ਚ ਡਿੱਗ ਕੇ 80,336.44 ਅੰਕ ‘ਤੇ ਪਹੁੰਚ ਗਿਆ।
ਸੈਂਸੈਕਸ ਦੀ ਤਰ੍ਹਾਂ ਹੀ ਐਨਐਸਈ ਨਿਫਟੀ ਵੀ 59.65 ਅੰਕਾਂ ਦੀ ਮਜ਼ਬੂਤੀ ਨਾਲ 24,568.90 ਅੰਕਾਂ ‘ਤੇ ਅੱਜ ਕਾਰੋਬਾਰ ਸ਼ੁਰੂ ਕਰ ਰਿਹਾ ਹੈ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਇਸ ਸੂਚਕਾਂਕ ਨੇ ਮਾਮੂਲੀ ਵਾਧਾ ਦਿਖਾਇਆ ਅਤੇ 24,582.55 ਅੰਕਾਂ ‘ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਵੀ ਡਿੱਗ ਗਿਆ। ਬਿਕਵਾਲੀ ਕਾਰਨ ਇਹ ਸੂਚਕਾਂਕ ਉਪਰਲੇ ਪੱਧਰ ਤੋਂ 130 ਅੰਕ ਹੇਠਾਂ ਡਿੱਗ ਕੇ 24,440.40 ਅੰਕਾਂ ‘ਤੇ ਪਹੁੰਚ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸੋਮਵਾਰ ਨੂੰ ਸੈਂਸੈਕਸ 102.57 ਅੰਕ ਜਾਂ 0.13 ਫੀਸਦੀ ਦੀ ਕਮਜ਼ੋਰੀ ਨਾਲ 80,502.08 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 21.65 ਅੰਕ ਜਾਂ 0.09 ਫੀਸਦੀ ਦੀ ਗਿਰਾਵਟ ਨਾਲ 24,509.25 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ