Gujrat News: ਗੁਜਰਾਤ ਦੇ ਵਡੋਦਰਾ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਸਕੂਲ ਵਿੱਚ ਲੰਚ ਬ੍ਰੇਕ ਦੌਰਾਨ ਖਾਣਾ ਖਾ ਰਹੇ ਬੱਚਿਆਂ ਉੱਤੇ ਸਕੂਲ ਦੀ ਕੰਧ ਡਿੱਗ ਗਈ। ਇਸ ਘਟਨਾ ਵਿੱਚ 4 ਬੱਚੇ ਜ਼ਖਮੀ ਹੋ ਗਏ। ਪਰ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਹਾਦਸੇ ਵਿੱਚ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਸਾਰੇ ਜ਼ਖਮੀ ਬੱਚਿਆਂ ਦਾ ਮੈਡੀਕਲ ਕਰਵਾਇਆ ਗਿਆ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਬੱਚੇ ਬੁਰੀ ਤਰ੍ਹਾਂ ਡਰ ਗਏ। ਹੋਰ ਜਮਾਤਾਂ ਦੇ ਬੱਚੇ ਵੀ ਬੁਰੀ ਤਰ੍ਹਾਂ ਡਰੇ ਹੋਏ ਸਨ। ਸਕੂਲ ਦੀ ਇਮਾਰਤ ਚਾਰ ਮੰਜ਼ਿਲਾਂ ਹੈ।
ਜਾਣਕਾਰੀ ਮੁਤਾਬਕ,ਇਹ ਘਟਨਾ ਵਡੋਦਰਾ ਦੇ ਵਘੋਦੀਆ ਰੋਡ ‘ਤੇ ਗੁਰੂਕੁਲ ਚੌਰਾਹੇ ਨੇੜੇ ਸ਼੍ਰੀ ਨਰਾਇਣ ਵਿਦਿਆਲਿਆ ‘ਚ ਵਾਪਰੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਹਦੇ ‘ਚ ਬੱਚੇ ਲੰਚ ਬਰੇਕ ਦੌਰਾਨ ਆਰਾਮ ਨਾਲ ਖਾਣਾ ਖਾ ਰਹੇ ਸਨ। ਫਿਰ ਅਚਾਨਕ ਸਕੂਲ ਦੀ ਕੰਧ ਡਿੱਗਦੀ ਹੈ। ਬੱਚੇ ਬੁਰੀ ਤਰ੍ਹਾਂ ਕੰਬਦੇ ਹਨ ਅਤੇ ਫਿਰ ਦੂਜੇ ਪਾਸੇ ਨੂੰ ਭੱਜਦੇ ਹਨ। ਜਦੋਂ ਵਡੋਦਰਾ ਵਿੱਚ ਇਹ ਘਟਨਾ ਵਾਪਰੀ ਤਾਂ ਵਡੋਦਰਾ ਦੇ ਇੰਚਾਰਜ ਅਤੇ ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਸ਼ਹਿਰ ਵਿੱਚ ਸਨ। ਉਹ ਵਾਰਡ-2 ਦੇ ਇੱਕ ਕੌਂਸਲਰ ਦੇ ਸਮਾਗਮ ਵਿੱਚ ਪੁੱਜੇ ਹੋਏ ਸਨ। ਇਸ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਬੁਲਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆ ਪੁਲਿਸ ਨੇ ਦੱਸਿਆ ਕਿ ਕੰਧ ਦੇ ਪਿੱਛੇ ਇਕ ਸ਼ੈਡ ਸੀ ਬੱਚੇ ਸਭ ਤੋਂ ਪਹਿਲਾਂ ਸ਼ੈਡ ‘ਚ ਡਿੱਗੇ ਉਸ ਤੋਂ ਬਾਅਦ ਜ਼ਮੀਨ ਤੇ ਡਿੱਗੇ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਹਿੰਦੂਸਥਾਨ ਸਮਾਚਾਰ