Batala: bਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਪਰਬਾਰੀ ਦੁਆਬ ਨਹਿਰ ਚ ਨਹਾ ਰਹੇ ਤਿੰਨ ਲੋਕਾਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ, ਸਰਪੰਚ ਨਹਿਰ ‘ਚ ਨਹਾਉਣ ਗਿਆ ਸੀ ਅਤੇ ਉਹ ਡੁੱਬਣ ਲੱਗਾ ਸੀ, ਇਸ ਦੌਰਾਨ ਜਦੋਂ ਉਸ ਨੂੰ ਬਚਾਉਣ ਲਈ ਉਸ ਦੇ ਦੋ ਸਾਥੀ ਨਹਿਰ ‘ਚ ਗਏ ਪਰ ਉਹ ਪਾਣੀ ਵਿੱਚ ਰੁੜ੍ਹ ਗਏ। ਕਿਹਾ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਜਦਕਿ ਤੀਸਰੇ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਪਿੰਡ ਭਰਥਵਾਲ ਦਾ ਮੌਜੂਦਾ ਸਰਪੰਚ ਰਣਬੀਰ ਸਿੰਘ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਸੀ। ਸਰਪੰਚ ਨੂੰ ਡੁਬਦਿਆਂ ਦੇਖ ਉਸਦੇ ਦੋ ਸਾਥੀ ਮੱਖਣ ਤੇ ਕਰਤਾਰ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਖੁੱਦ ਵੀ ਪਾਣੀ ਦੇ ਤੇਜ ਵਹਾਅ ਨਾਲ ਰੁੜ੍ਹ ਗਏ। ਜਦੋਂ ਆਸ-ਪਾਸ ਦੇ ਲੋਕਾਂ ਨੇ ਤਿੰਨਾਂ ਨੂੰ ਡੁੱਬਦੇ ਦੇਖਿਆ ਤਾਂ ਪ੍ਰਸ਼ਾਸਨ ਨੇ ਤੁਰੰਤ ਪਾਣੀ ਬੰਦ ਕਰ ਦਿੱਤਾ।
ਮੌਕੇ ‘ਤੇ ਗੋਤਾਖੋਰਾਂ ਨੂੰ ਬੁਲਾ ਕੇ ਸਰਪੰਚ ਸਮੇਤ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਦੋ ਮ੍ਰਿਤਕਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀ ਦੀ ਭਾਲ ਜਾਰੀ ਹੈ।