New Delhi: ਦੁਨੀਆ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੀ ਆਊਟੇਜ ਦਾ ਅਸਰ ਫਲਾਈਟ ਸੰਚਾਲਨ ‘ਤੇ ਅੱਜ ਵੀ ਦਿਖਾਈ ਦੇ ਰਿਹਾ ਹੈ। ਸ਼ੁੱਕਰਵਾਰ ਨੂੰ ਦੁਨੀਆ ਭਰ ‘ਚ ਚਾਰ ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਸਿਸਟਮ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਕੁਝ ਸਮਾਂ ਲੱਗ ਸਕਦਾ ਹੈ।
ਮਾਹਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਾਈਕ੍ਰੋਸਾਫਟ ਵਿੱਚ ਕ੍ਰਾਉਡਸਟ੍ਰਾਈਕ ਅਪਡੇਟ ਦੇ ਕਾਰਨ ਦੁਨੀਆ ਭਰ ਵਿੱਚ ਕੰਪਿਊਟਰ ਸਿਸਟਮ ਪ੍ਰਭਾਵਿਤ ਹੋਣ ਤੋਂ ਬਾਅਦ ਕਾਰੋਬਾਰ ਅਤੇ ਸੇਵਾਵਾਂ ਹੌਲੀ-ਹੌਲੀ ਠੀਕ ਹੋ ਰਹੀਆਂ ਹਨ। ਹਾਲਾਂਕਿ, ਜਹਾਜ਼ ਸੰਚਾਲਨ ਵਿੱਚ ਅਜੇ ਵੀ ਮੁਸ਼ਕਲਾਂ ਆ ਰਹੀਆਂ ਹਨ। ਹਾਲਾਂਕਿ, ਭਾਰਤ ਵਿੱਚ ਇਸਦਾ ਵਿਆਪਕ ਪ੍ਰਭਾਵ ਏਅਰਲਾਈਨਾਂ ਤੋਂ ਇਲਾਵਾ ਕਿਸੇ ਹੋਰ ਸੈਕਟਰ ‘ਤੇ ਦਿਖਾਈ ਨਹੀਂ ਦਿੱਤਾ। ਮਾਰੂਤੀ ਸੁਜ਼ੂਕੀ ਲਿਮਟਿਡ ਦਾ ਉਤਪਾਦਨ ਕੁਝ ਸਮੇਂ ਲਈ ਪ੍ਰਭਾਵਿਤ ਹੋਇਆ, ਪਰ ਬੈਂਕਿੰਗ ਅਤੇ ਸ਼ੇਅਰ ਬਾਜ਼ਾਰ ਅਛੂਤੇ ਰਹੇ।
ਮਾਈਕ੍ਰੋਸਾਫਟ ਦੇ ਸਰਵਰ ‘ਚ ਖਰਾਬੀ ਕਾਰਨ ਦੇਸ਼ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ‘ਚ ਸ਼ੁੱਕਰਵਾਰ ਨੂੰ ਕਈ ਸੇਵਾਵਾਂ ਲਗਭਗ ਠੱਪ ਹੋ ਗਈਆਂ ਸਨ। ਮਾਈਕ੍ਰੋਸਾਫਟ ਦੇ ਸਰਵਰ ‘ਚ ਖਰਾਬੀ ਕਾਰਨ ਅਮਰੀਕਾ, ਬ੍ਰਿਟੇਨ, ਭਾਰਤ, ਸਪੇਨ, ਸਿੰਗਾਪੁਰ, ਇਜ਼ਰਾਈਲ, ਸਿੰਗਾਪੁਰ, ਆਸਟ੍ਰੇਲੀਆ, ਹਾਂਗਕਾਂਗ ਸਮੇਤ ਕਈ ਦੇਸ਼ਾਂ ਦੇ ਲੋਕ ਪ੍ਰੇਸ਼ਾਨ ਰਹੇ। ਇਹ ਸਮੱਸਿਆ ਕ੍ਰਾਉਡਸਟ੍ਰਾਈਕ ਵਲੋਂ ਮਾਈਕ੍ਰੋਸਾਫਟ ਵਿੰਡੋਜ਼ ਉਪਭੋਗਤਾਵਾਂ ਨੂੰ ਦਿੱਤੇ ਗਏ ਇੱਕ ਸੌਫਟਵੇਅਰ ਅਪਡੇਟ ਦੇ ਕਾਰਨ ਹੋਈ। ਇਸ ਕਾਰਨ ਮਾਈਕ੍ਰੋਸਾਫਟ ਓਪਰੇਟਿੰਗ ਸਿਸਟਮ ‘ਤੇ ਚੱਲ ਰਹੇ ਦੁਨੀਆ ਦੇ ਕਰੋੜਾਂ ਸਿਸਟਮਾਂ ਦੀਆਂ ਸਕ੍ਰੀਨਾਂ ਨੀਲੀਆਂ ਹੋ ਗਈਆਂ ਅਤੇ ਕੰਪਿਊਟਰ ਆਟੋਮੈਟਿਕ ਸਟਾਰਟ ਹੋਣ ਲੱਗਿਆ।
ਪੂਰੀ ਦੁਨੀਆ ਵਿੱਚ ਹਵਾਈ ਅੱਡਿਆ, ਉਡਾਣਾਂ, ਰੇਲ ਗੱਡੀਆਂ, ਹਸਪਤਾਲ, ਬੈਂਕ, ਰੈਸਟੋਰੈਂਟ, ਡਿਜੀਟਲ ਭੁਗਤਾਨ, ਸਟਾਕ ਐਕਸਚੇਂਜ, ਟੀਵੀ ਚੈਨਲ ਅਤੇ ਸੁਪਰਮਾਰਕੀਟ ਵਰਗੀਆਂ ਜ਼ਰੂਰੀ ਸੇਵਾਵਾਂ ਠੱਪ ਹੋ ਗਈਆਂ। ਧਿਆਨਯੋਗ ਹੈ ਕਿ ਕ੍ਰਾਉਡਸਟ੍ਰਾਈਕ ਦੇ ਅਪਡੇਟ ਕਾਰਨ ਮਾਈਕ੍ਰੋਸਾਫਟ ਦੀ ਏਜ਼ਓਰ ਕਲਾਉਡ ਅਤੇ ਮਾਈਕ੍ਰੋਸਾਫਟ 365 ਸੇਵਾਵਾਂ ‘ਚ ਸਮੱਸਿਆ ਆਈ ਹੈ। ਇਸ ਆਊਟੇਜ ਤੋਂ ਬਾਅਦ ਮਾਈਕ੍ਰੋਸਾਫਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਇੱਕ “ਥਰਡ ਪਾਰਟੀ ਇਸ਼ੂਾ” ਹੈ। ਦੂਜੇ ਸ਼ਬਦਾਂ ਵਿਚ, ਇਹ ਉਸਦੀ ਗਲਤੀ ਨਹੀਂ ਸੀ।ਮਾਈਕ੍ਰੋਸਾਫਟ ਕੋਲ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੋਈ ‘ਪਲਾਨ ਬੀ’ ਤਿਆਰ ਨਹੀਂ ਸੀ। ਉਹ ਸਾਈਬਰ ਸੁਰੱਖਿਆ ਫਰਮ ਦੇ ਖੁਦ ਇਸ ਨੂੰ ਹਟਾਉਣ ਦੀ ਉਡੀਕ ਕਰਦੀ ਰਹੀ। ਇਸ ਕਾਰਨ ਦੇਸ਼ ਅਤੇ ਦੁਨੀਆ ਦੀਆਂ ਜ਼ਿਆਦਾਤਰ ਸੇਵਾਵਾਂ ‘ਤੇ ਵਿਆਪਕ ਪ੍ਰਭਾਵ ਮਿਲਿਆ ਹੈ।
ਹਿੰਦੂਸਥਾਨ ਸਮਾਚਾਰ