Pooja Khedekar IAS: ਮਹਾਰਾਸ਼ਟਰ ਕੇਡਰ ਦੀ ਸਿਖਿਆਰਥੀ ਆਈਏਐਸ ਪੂਜਾ ਖੇਡਕਰ ਹੁਣ ਬੁਰੀ ਤਰ੍ਹਾਂ ਫੱਸ ਗਈ ਹੈ। ਉਸ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ ਯੂਪੀਐਸਸੀ ਨੇ ਖ਼ੁਦ ਪੂਜਾ ਖੇਡਕਰ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਇਸ ਤੋਂ ਇਲਾਵਾ ਸਿਵਲ ਸਰਵਿਸਿਜ਼ ਇਮਤਿਹਾਨ 2022 ਤੋਂ ਉਸਦੀ ਉਮੀਦਵਾਰੀ ਰੱਦ ਕਰਨ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਤੋਂ ਮਨ੍ਹਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉੱਤਰਾਖੰਡ ਦੇ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ ਨੇ ਮਹਾਰਾਸ਼ਟਰ ਤੋਂ ਪੂਜਾ ਖੇਡਕਰ ਦਾ ਸਿਖਲਾਈ ਪ੍ਰੋਗਰਾਮ ਰੱਦ ਕਰ ਦਿੱਤਾ ਸੀ ਅਤੇ ਅਕੈਡਮੀ ਨੇ ਉਸ ਨੂੰ ਤੁਰੰਤ ਵਾਪਸ ਬੁਲਾਉਣ ਲਈ ਪੱਤਰ ਵੀ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਅਕੈਡਮੀ ਨੇ ਮਹਾਰਾਸ਼ਟਰ ਸਰਕਾਰ ਨੂੰ ਵੀ ਪੱਤਰ ਲਿਖ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ।
ਜਾਣੋ ਪੂਰਾ ਮਾਮਲਾ
ਦਰਅਸਲ, ਪੂਜਾ ਖੇਡਕਰ ‘ਤੇ ਯੂਪੀਐਸਪੀ ਨੂੰ ਧੋਖਾ ਦੇ ਕੇ ਚੋਣ ਕਰਵਾਉਣ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਪੂਜਾ ਖੇਡਕਰ ਨੇ ਅਪੰਗਤਾ ਸਰਟੀਫਿਕੇਟ ਦੇ ਆਧਾਰ ‘ਤੇ ਯੂਪੀਐਸਸੀ ਦੀ ਪ੍ਰੀਖਿਆ ‘ਚ ਭਾਗ ਲਿਆ ਸੀ ਅਤੇ ਵਿਸ਼ੇਸ਼ ਰਿਆਇਤਾਂ ਮਿਲਣ ਤੋਂ ਬਾਅਦ ਉਹ ਆਈ.ਏ.ਐਸ. ਬਣ ਗਈ।ਇੰਨਾ ਹੀ ਨਹੀਂ, ਉਸਨੇ ਵੱਖ-ਵੱਖ ਕਾਰਨਾਂ ਦਾ ਹਵਾਲਾ ਦੇ ਕੇ ਛੇ ਵਾਰ ਡਾਕਟਰੀ ਜਾਂਚ ਤੋਂ ਵੀ ਬਚੀ। ਇਸ ਦੇ ਨਾਲ ਹੀ, ਉਸਨੇ ਇੱਕ ਬਾਹਰੀ ਮੈਡੀਕਲ ਏਜੰਸੀ ਤੋਂ ਐਮਆਰਆਈ ਰਿਪੋਰਟ ਜਮ੍ਹਾਂ ਕਰਾਉਣ ਦਾ ਵਿਕਲਪ ਚੁਣਿਆ, ਜਿਸ ਨੂੰ ਯੂਪੀਐਸਸੀ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ UPSC ਨੇ ਇਸ ਰਿਪੋਰਟ ਨੂੰ ਸਵੀਕਾਰ ਕਰ ਲਿਆ।
ਉਮਰ ਵਿੱਚ ਵੀ ਧਾਂਧਲੀ
ਪੂਜਾ ਖੇਡਕਰ ਨੇ ਕੇਂਦਰੀ ਅਪੀਲੀ ਟ੍ਰਿਬਿਊਨਲ ਨੂੰ 2020 ਅਤੇ ਫਿਰ 2023 ਵਿੱਚ ਵੇਰਵੇ ਦਿੱਤੇ। ਇਸ ਵਿੱਚ ਤਿੰਨ ਸਾਲ ਦੇ ਅੰਤਰਾਲ ਦੇ ਬਾਵਜੂਦ ਉਮਰ ਵਿੱਚ ਸਿਰਫ਼ ਇੱਕ ਸਾਲ ਦਾ ਵਾਧਾ ਦਿਖਾਇਆ ਗਿਆ ਹੈ। ਪੂਜਾ ਖੇਡਕਰ ਨੇ ਆਪਣੀ ਬੇਚਮਾਰਕ ਅਪਾਹਜਤਾ ਨੂੰ ਸਾਬਤ ਕਰਨ ਲਈ ਕੋਈ ਟੈਸਟ ਵੀ ਨਹੀਂ ਕਰਵਾਇਆ।
ਹਿੰਦੂਸਥਾਨ ਸਮਾਚਾਰ