TarntaranNews: ਪੰਜਾਬ ਪੁਲਿਸ ਨੇ ਚਾਰ ਦਿਨਾਂ ’ਚ ਹਥਿਆਰਾਂ ਦੀ ਪੰਜਵੀਂ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਬਰਾਮਦਗੀ ਸੀਮਾ ਸੁਰੱਖਿਆ ਬਲ ਨਾਲ ਸਾਂਝੇ ਆਪਰੇਸ਼ਨ ਵਿੱਚ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਥਿਆਰਾਂ ਦੀ ਇਹ ਖੇਪ ਤਰਨਤਾਰਨ ਸਰਹੱਦ ਤੋਂ ਬਰਾਮਦ ਹੋਈ ਹੈ।
ਸੂਚਨਾ ਤੋਂ ਬਾਅਦ ਪੰਜਾਬ ਪੁਲਸ ਅਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਤਰਨਤਾਰਨ ਦੇ ਸਰਹੱਦੀ ਪਿੰਡ ਕਲਸੀਆਂ ਖੁਰਦ ‘ਚ ਤਲਾਸ਼ੀ ਲੈਣ ‘ਤੇ ਪੁਲਸ ਨੇ 4 ਪਿਸਤੌਲ ਅਤੇ 50 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਬਰਾਮਦਗੀ ਤੋਂ ਬਾਅਦ ਤਰਨਤਾਰਨ ਦੇ ਥਾਣਾ ਖਾਲੜਾ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ